ਖਰੜ ਦੀ ਪੁਲਿਸ ਚੌਕੀ 'ਚ ਇਕ ਵਿਦੇਸ਼ੀ ਲੜਕੇ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ
ਖਰੜ (ਮੋਹਾਲੀ), 21 ਨਵੰਬਰ-ਅੱਜ ਖਰੜ ਪੁਲਿਸ ਚੌਕੀ ਸਨੀ ਇਨਕਲੇਵ ਵਿਖੇ ਇਕ ਵਿਦੇਸ਼ੀ ਲੜਕੇ ਨੇ ਪੁਲਿਸ ਹਵਾਲਾਤ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ, ਜਿਸ ਦੀ ਪਛਾਣ ਸੇਵੀਅਰ ਨਾਮੀ (ਜਾਵੀਆ ਦੇਸ਼) ਵਜੋਂ ਹੋਈ ਹੈ ਜੋ ਕਿ ਖਾਨਪੁਰ ਦੀ ਕਰਾਉਣ ਸਿਟੀ ਵਿਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਕ ਨੂਰੂ ਸੀਮਾ ਨਾਂ ਦੀ ਲੜਕੀ ਦਾ ਕਤਲ ਹੋਇਆ ਸੀ, ਜਿਸ ਦੇ ਆਧਾਰ ਉਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਸੀ ਤੇ ਇਸ ਕਤਲ ਮਾਮਲੇ ਵਿਚ ਪੁਲਿਸ ਨੇ ਕੱਲ ਸ਼ਾਮ ਉਕਤ ਸੇਵੀਅਰ ਨਾਮੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਸੀ, ਜਿਸ ਨੇ ਹਵਾਲਾਤ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਖਰੜ ਦੇ ਸਿਵਲ ਹਸਪਤਾਲ ਵਿਖੇ ਲਾਸ਼ ਰਖਵਾ ਦਿੱਤੀ ਹੈ।