ਹੁਣ ਮੋਦੀ ਜੀ ਦੀ ਭਰੋਸੇਯੋਗਤਾ ਹੋ ਗਈ ਹੈ ਖ਼ਤਮ- ਰਾਹੁਲ ਗਾਂਧੀ
ਨਵੀਂ ਦਿੱਲੀ, 21 ਨਵੰਬਰ- ਅਮਰੀਕਾ ’ਚ ਕਾਰੋਬਾਰੀ ਗੌਤਮ ਅਡਾਨੀ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਡਾਨੀ ਜੀ 2 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰ ਰਹੇ ਹਨ ਅਤੇ ਬਾਹਰ ਘੁੰਮ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਰੱਖਿਆ ਕਰ ਰਹੇ ਹਨ। ਗੌਤਮ ਅਡਾਨੀ ਨੇ ਅਮਰੀਕਾ ਵਿਚ ਅਪਰਾਧ ਕੀਤੇ ਹਨ, ਪਰ ਭਾਰਤ ਵਿਚ ਉਸ ਵਿਰੁੱਧ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਡਾਨੀ ਦੀ ਹਿਫਾਜ਼ਤ ਕਰਨ ਵਾਲੀ ਸੇਬੀ ਦੀ ਚੇਅਰਪਰਸਨ ਮਾਧਬੀ ਬੁਚ ਦੇ ਖਿਲਾਫ਼ ਕੇਸ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਮੈਂ ਇਸ ਮੁੱਦੇ ਨੂੰ ਉਠਾ ਰਿਹਾ ਹਾਂ। ਅਡਾਨੀ ਭਾਜਪਾ ਦਾ ਪੂਰਾ ਸਮਰਥਨ ਕਰਦਾ ਹੈ। ਸਾਡੀ ਮੰਗ ਜੇ.ਪੀ.ਸੀ. ਬਣਾਉਣ ਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਅਡਾਨੀ ਦਾ ਮੁੱਦਾ ਉਠਾ ਰਹੇ ਹਾਂ ਅਤੇ ਕੁਝ ਨਹੀਂ ਹੋ ਰਿਹਾ। ਹੁਣ ਮੋਦੀ ਜੀ ਦੀ ਭਰੋਸੇਯੋਗਤਾ ਖਤਮ ਹੋ ਗਈ ਹੈ। ਅਸੀਂ ਹੌਲੀ-ਹੌਲੀ ਪੂਰੇ ਨੈੱਟਵਰਕ ਨੂੰ ਦੇਸ਼ ਨੂੰ ਦਿਖਾਵਾਂਗੇ। ਮਾਧਬੀ ਬੁੱਚ ਨੇ ਆਪਣਾ ਕੰਮ ਨਹੀਂ ਕੀਤਾ। ਭਾਰਤ ਦਾ ਹਰ ਪ੍ਰਚੂਨ ਨਿਵੇਸ਼ਕ ਜਾਣਦਾ ਹੈ ਕਿ ਸੇਬੀ ਮੁਖੀ ਮਾਧਬੀ ਬੁਚ ਨੇ ਭ੍ਰਿਸ਼ਟਾਚਾਰ ਕੀਤਾ ਹੈ।