ਸਰਬਸੰਮਤੀ ਨਾਲ ਬਣੀਂ ਪੰਚਾਇਤ ਦੀਆਂ ਸਾਰੀਆਂ ਦਰਖਾਸਤਾਂ ਰੱਦ
ਮਮਦੋਟ, (ਫਿਰੋਜ਼ਪੁਰ) 7 ਅਕਤੂਬਰ (ਸੁਖਦੇਵ ਸਿੰਘ ਸੰਗਮ)- ਪੰਚਾਇਤੀ ਚੋਣਾਂ ਦੌਰਾਨ ਮਮਦੋਟ ਬਲਾਕ ਦੇ ਇਕ ਪਿੰਡ ਵਿਚ ਸਰਬਸੰਮਤੀ ਨਾਲ ਚੁਣੀ ਗਈ ਸਾਰੀ ਪੰਚਾਇਤ ਦੀਆਂ ਦਰਖਾਸਤਾਂ ਰੱਦ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਕ ਦੇ ਦੋਨਾਂ ਰਹਿਮਤ ਵਾਲਾ ਪਿੰਡ ਵਿਚ ਸਿਰਫ ਤਿੰਨ ਵੋਟਾਂ ਹੀ ਐਸ. ਸੀ. ਸ਼੍ਰੇਣੀ ਨਾਲ ਸੰਬੰਧਿਤ ਹਨ ਤੇ ਸਰਕਾਰ ਵਲੋਂ ਸਰਪੰਚ ਅਤੇ ਦੋ ਪੰਚਾਂ ਦੀਆਂ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਸਨ, ਜਿਸ ਕਾਰਨ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਇਕੋ ਪਰਿਵਾਰ ਵਿਚੋਂ ਸਰਪੰਚ ਅਤੇ ਦੋ ਮੈਬਰਾਂ ਦੀ ਚੋਣ ਕੀਤੀ ਗਈ ਸੀ ਪਰ ਸੂਤਰ ਦੱਸਦੇ ਹਨ ਕਿ ਸਰਪੰਚ ਤੇ ਮੈਂਬਰਾਂ ਵਲੋਂ ਭਰੀਆਂ ਗਈਆਂ ਨਾਮਜ਼ਦਗੀ ਫਾਈਲਾਂ ਮੁਕੰਮਲ ਨਾ ਹੋਣ ਕਾਰਨ ਤਿੰਨ ਰਾਖਵੀਆਂ ਸੀਟਾਂ ਸਮੇਤ ਸਾਰੀ ਗ੍ਰਾਮ ਪੰਚਾਇਤ ਦੇ ਕਾਗਜ਼ ਰੱਦ ਹੋ ਗਏ, ਜਿਸ ਕਾਰਨ ਫਿਲਹਾਲ ਇਥੇ ਪੰਚਾਇਤ ਨਹੀਂ ਚੁਣੀਂ ਜਾ ਸਕੇਗੀ।