ਸੰਗਰੂਰ ਜ਼ਿਲ੍ਹੇ 'ਚ ਸਰਪੰਚ ਲਈ ਕੁੱਲ 2016 ਤੇ ਪੰਚ ਲਈ ਕੁੱਲ 60,99 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ)-ਗ੍ਰਾਮ ਪੰਚਾਇਤ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 4 ਅਕਤੂਬਰ ਤੱਕ ਸੰਗਰੂਰ ਜ਼ਿਲ੍ਹੇ ਵਿਚ ਸਰਪੰਚ ਦੇ ਅਹੁਦਿਆਂ ਲਈ ਕੁੱਲ 2016 ਅਤੇ ਪੰਚਾਂ ਦੇ ਅਹੁਦੇ ਲਈ 6099 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਸਮੂਹ ਰਿਟਰਨਿੰਗ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਤਹਿਤ ਸੰਗਰੂਰ ਬਲਾਕ ਵਿਚ ਸਰਪੰਚ ਦੇ ਅਹੁਦਿਆਂ ਲਈ ਕੁੱਲ 283 ਅਤੇ ਪੰਚਾਂ ਲਈ 909 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਬਲਾਕ ਸੁਨਾਮ ਵਿਚ ਸਰਪੰਚਾਂ ਦੇ ਅਹੁਦੇ ਲਈ ਕੁੱਲ 243 ਨਾਮਜ਼ਦਗੀਆਂ ਅਤੇ ਪੰਚਾਂ ਲਈ ਕੁੱਲ 854 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਬਲਾਕ ਭਵਾਨੀਗੜ੍ਹ ਵਿਚ ਸਰਪੰਚਾਂ ਲਈ ਕੁੱਲ 301 ਅਤੇ ਪੰਚਾਂ ਲਈ ਕੁੱਲ 851 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਦਕਿ ਬਲਾਕ ਧੂਰੀ ਵਿਚ ਸਰਪੰਚਾਂ ਲਈ 285 ਅਤੇ ਪੰਚਾਂ ਲਈ ਕੁੱਲ 854 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਬਲਾਕ ਸ਼ੇਰਪੁਰ ਵਿਚ ਸਰਪੰਚਾਂ ਲਈ ਕੁੱਲ 166 ਜਦਕਿ ਪੰਚਾਂ ਲਈ ਕੁੱਲ 566 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਬਲਾਕ ਦਿੜਬਾ ਵਿਚ ਸਰਪੰਚਾਂ ਲਈ ਕੁੱਲ 274 ਅਤੇ ਪੰਚਾਂ ਲਈ ਕੁੱਲ 708, ਬਲਾਕ ਅੰਨਦਾਣਾ ਐਟ ਮੂਨਕ ਵਿਚ ਸਰਪੰਚਾਂ ਲਈ 224 ਅਤੇ ਪੰਚਾਂ ਲਈ 603 ਜਦਕਿ ਬਲਾਕ ਲਹਿਰਾਗਾਗਾ ਵਿਚ ਸਰਪੰਚਾਂ ਲਈ ਕੁੱਲ 240 ਅਤੇ ਪੰਚਾਂ ਲਈ ਕੁੱਲ 754 ਨਾਮਜ਼ਦਗੀ ਪੱਤਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ, 2024 ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਹੈ।