ਕੌਮਾਂਤਰੀ ਡਰੱਗ ਤਸਕਰ ਸਿਮਰਨਜੋਤ ਸੰਧੂ ਗ੍ਰਿਫਤਾਰ
ਚੰਡੀਗੜ੍ਹ, 10 ਅਗਸਤ-ਪੰਜਾਬ ਪੁਲਿਸ ਨੇ ਇਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿਚ ਜਰਮਨੀ ਵਿਚ 487 ਕਿਲੋਗ੍ਰਾਮ ਕੋਕੀਨ ਤਸਕਰੀ ਮਾਮਲੇ (2020) ਦੇ ਕਿੰਗਪਿਨ ਸਿਮਰਨਜੋਤ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ। ਉਹ ਇਕ ਅੰਤਰਰਾਸ਼ਟਰੀ ਡਰੱਗ ਕਾਰਟੈਲ ਦਾ ਇਕ ਪ੍ਰਮੁੱਖ ਹੈ ਅਤੇ ਅਪਰਾਧਾਂ ਲਈ ਜਰਮਨੀ ਵਿਚ ਵੀ ਲੋੜੀਂਦਾ ਹੈ। ਸੰਧੂ ਨੇ ਭਾਰਤ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਨਸ਼ਿਆਂ ਦੀ ਤਸਕਰੀ ਵਿਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਆਈ. ਜੀ. ਪੰਜਾਬ ਨੇ ਇਹ ਜਾਣਕਾਰੀ ਦਿੱਤੀ।