ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ
ਚੋਗਾਵਾਂ, (ਅੰਮ੍ਰਿਤਸਰ), 26 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਸਬ-ਡਵੀਜਨ ਅਟਾਰੀ ਦੀ ਨਿਗਰਾਨੀ ਹੇਠ ਇਲਾਕਾ ਵਿਚ ਥਾਣਾ ਲੋਪੋਕੇ ਪੁਲਿਸ ਵਲੋਂ ਗਸ਼ਤ ਦੌਰਾਨ ਯੂਸਫ ਮਸੀਹ ਪੁੱਤਰ ਜਗੀਰ ਮਸੀਹ ਵਾਸੀ ਚੋਗਾਵਾਂ ਨੂੰ 50 ਗ੍ਰਾਮ ਹੈਰੋਇੰਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜੋ ਮੁੱਢਲੀ ਤਫ਼ਤੀਸ਼ ਦੌਰਾਨ ਉਕਤ ਯੂਸਫ ਮਸੀਹ ਨੇ ਦੱਸਿਆ ਕਿ ਉਹ ਰਣਯੋਧ ਸਿੰਘ ਉਰਫ ਯੋਧਾ ਪੁੱਤਰ ਜੋਗਿੰਦਰ ਸਿੰਘ ਵਾਸੀ ਵੈਰੋਕੇ, ਰਾਜਦੀਪ ਸਿੰਘ ਉਰਪ ਵੀਰੂ ਪੁੱਤਰ ਬਲਦੇਵ ਸਿੰਘ, ਲਾਭ ਸਿੰਘ ਉਰਫ ਲੱਭਾ ਪੁੱਤਰ ਸੁਬੇਗ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਅੰਗੇਰਜ ਸਿੰਘ ਵਾਸੀਆਨ ਚੌਂਗਾਂਵਾ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਇਸ ਸੰਬੰਧੀ ਯੂਸਫ਼ ਮਸੀਹ, ਰਣਯੋਧ ਸਿੰਘ ਉਰਫ ਯੋਧਾ, ਰਾਜਦੀਪ ਸਿੰਘ ਉਰਫ਼ ਵੀਰੂ, ਲਾਭ ਸਿੰਘ ਉਰਫ਼ ਲੱਭਾ ਅਤੇ ਸੰਦੀਪ ਸਿੰਘ ਖਿਲਾਫ਼ ਮੁਕੱਦਮਾ 21/29/61/85 ਐਨਡੀਪੀਐਸ ਐਕਟ ਤਹਿਤ ਥਾਣਾ ਲੋਪੋਕੇ ਦਰਜ ਕੀਤਾ ਗਿਆ।