ਨੀਟ-ਯੂ.ਜੀ. ਪੇਪਰ ਲੀਕ ਮਾਮਲਾ : 2 ਹੋਰ ਦੋਸ਼ੀ ਗ੍ਰਿਫਤਾਰ
ਨਵੀਂ ਦਿੱਲੀ, 16 ਜੁਲਾਈ-ਸੀ.ਬੀ.ਆਈ. ਨੇ ਪੰਕਜ ਕੁਮਾਰ ਸਿੰਘ ਅਤੇ ਰਾਜੂ ਸਿੰਘ ਨੂੰ ਨੀਟ-ਯੂ.ਜੀ. ਪੇਪਰ ਲੀਕ ਮਾਮਲੇ ਵਿਚ ਕ੍ਰਮਵਾਰ ਪਟਨਾ ਅਤੇ ਹਜ਼ਾਰੀਬਾਗ ਤੋਂ ਗ੍ਰਿਫਤਾਰ ਕੀਤਾ ਹੈ। ਪੰਕਜ ਇਕ ਸਿਵਲ ਇੰਜੀਨੀਅਰ ਹੈ ਅਤੇ ਉਹ ਕਥਿਤ ਤੌਰ 'ਤੇ ਪੇਪਰ ਲੀਕ ਕਰਨ ਵਿਚ ਕਾਮਯਾਬ ਰਿਹਾ ਜਦੋਂ ਹਜ਼ਾਰੀਬਾਗ ਤੋਂ ਲੋਹੇ ਦੇ ਟਰੰਕਾਂ ਵਿਚ ਪੇਪਰ ਤਬਦੀਲ ਕੀਤੇ ਗਏ ਸਨ। ਸੀ.ਬੀ.ਆਈ. ਦੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ।