ਸਰਪੰਚ ਨਰਿੰਦਰ ਸਿੰਘ ਸੋਹੀ ਟਰੱਕ ਯੂਨੀਅਨ ਮਲੇਰਕੋਟਲਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ
ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੇ ਹਲਕਾ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਦੀ ਸਰਪ੍ਰਸਤੀ ਹੇਠ ਅੱਜ ਦੀ ਮਲੇਰਕੋਟਲਾ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਦਾ ਜਨਾਬ ਨਰਿੰਦਰ ਸਿੰਘ ਸੋਹੀ ਸਰਪੰਚ ਪਿੰਡ ਆਦਮਪਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਿਧਾਇਕ ਮਲੇਰਕੋਟਲਾ ਦੇ ਪੀ.ਏ. ਗੁਰਮੁੱਖ ਸਿੰਘ ਸਰਪੰਚ ਪਿੰਡ ਖ਼ਾਨਪੁਰ, ਮੁਹੰਮਦ ਹਲੀਮ ਮਿਲਕੋਵੈਲ ਨੇ ਟਰੱਕ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਨਰਿੰਦਰ ਸਿੰਘ ਸੋਹੀ ਨੂੰ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ। ਇਸ ਮੌਕੇ ਟਰੱਕ ਆਪ੍ਰੇਟਰ ਰਣਜੀਤ ਸ਼ਰਮਾ ਮਾਹੀ-ਬਾਵਾ ਕੈਟਲ ਫੀਡ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਦੇ ਆਗੂ ਅਤੇ ਸਮਰਥਕ ਮੌਜੂਦ ਸਨ।