80 ਦਿਨਾਂ ਬਾਅਦ ਸ਼ੇਰਗੜ੍ਹ ਚੀਮਾ ਦੇ ਨੌਜਵਾਨ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਪਿੰਡ ਪਹੁੰਚੀ
ਸੰਦੌੜ(ਮਲੇਰਕੋਟਲਾ), 30 ਅਕਤੂਬਰ ( ਜਸਵੀਰ ਸਿੰਘ ਜੱਸੀ ) ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਸ਼ੇਰਗੜ੍ਹ ਚੀਮਾ ਦੇ ਨੌਜਵਾਨ ਗੁਰਵੀਰ ਸਿੰਘ (23) ਦੀ ਇੰਗਲੈਂਡ ਵਿਚ ਭੇਤਭਰੀ ਹਾਲਤ 'ਚ ਮੌਤ ਹੋ ਗਈ ਸੀ । ਨੌਜਵਾਨ ਪਿਛਲੇ ਸਾਲ ਦਸੰਬਰ ਵਿਚ ਆਪਣੀ ਪਤਨੀ ਕੋਲ ਇੰਗਲੈਂਡ ਗਿਆ ਸੀ। ਨੌਜਵਾਨ ਦੇ ਪਿਤਾ ਰਤਨਦੀਪ ਸਿੰਘ ਨੇ ਦੱਸਿਆ 12 ਅਗਸਤ ਨੂੰ ਆਪਣੇ ਕਮਰੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤਕਰੀਬਨ 80 ਦਿਨਾਂ ਬਾਅਦ ਨੌਜਵਾਨ ਗੁਰਵੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਮਾਂ ਦਾ ਰੋ ਰੋ ਬੁਰਾ ਹਾਲ ਹੈ । ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਇਲਾਕੇ ਦੇ ਲੋਕਾਂ ਅਤੇ ਪਰਿਵਾਰ ਦੇ ਸੁਨੇਹੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ । ਪਿਤਾ ਨੇ ਨੋਜਵਾਨ ਪੁੱਤ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ । ਵਿਦੇਸ਼ ਵਿਚ ਗੁਰਵੀਰ ਸਿੰਘ ਦੀ ਹੋਈ ਬੇਵਕਤੀ ਮੌਤ ਨੇ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।