ਦੀਵਾਲੀ ਵਾਲੇ ਦਿਨ ਆਮ ਵਾਂਗ ਚੱਲਣਗੀਆਂ ਮੈਟਰੋ ਰੇਲ ਸੇਵਾਵਾਂ- ਅਧਿਕਾਰੀ
ਨਵੀਂ ਦਿੱਲੀ, 30 ਅਕਤੂਬਰ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੇ ਕਾਰਨ, 31 ਅਕਤੂਬਰ, 2024 (ਵੀਰਵਾਰ) ਨੂੰ ਆਖਰੀ ਦਿੱਲੀ ਮੈਟਰੋ ਰੇਲ ਸੇਵਾ ਏਅਰਪੋਰਟ ਐਕਸਪ੍ਰੈਸ ਲਾਈਨ ਸਮੇਤ ਸਾਰੀਆਂ ਲਾਈਨਾਂ ਦੇ ਟਰਮੀਨਲ ਸਟੇਸ਼ਨਾਂ ਤੋਂ ਰਾਤ 10:00 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਮੈਟਰੋ ਰੇਲ ਸੇਵਾਵਾਂ ਸਾਰੀਆਂ ਲਾਈਨਾਂ ’ਤੇ ਆਮ ਵਾਂਗ ਚੱਲਣਗੀਆਂ।