ਰਾਇਸ ਮਿਲਰਜ਼ ਦੀ ਹੜ੍ਹਤਾਲ ਖਤਮ ਹੋਣ ਨਾਲ ਝੋਨੇ ਦੀ ਲਿਫਟਿੰਗ ਵਿਚ ਆਈ ਤੇਜ਼ੀ
ਸੰਗਰੂਰ, 30 ਅਕਤੂਬਰ (ਧੀਰਜ ਪਸ਼ੋਰੀਆ)- ਰਾਇਸ ਮਿੱਲਰਜ਼ ਦੀ ਹੜਤਾਲ ਖਤਮ ਹੋਣ ਨਾਲ ਝੋਨੇ ਦੀ ਲਿਫ਼ਟਿੰਗ ਵਿਚ ਤੇਜ਼ੀ ਆ ਗਈ ਹੈ। ਅੱਜ ਸੰਗਰੂਰ ਦੀ ਅਨਾਜ ਮੰਡੀ ਅਤੇ ਲਾਗਲੇ ਖਰੀਦ ਕੇਂਦਰਾਂ ਵਿਚੋਂ ਪਨਗਰੇਨ ਸਮੇਤ ਵੱਖ ਵੱਖ ਏਜੰਸੀਆਂ ਵਲੋਂ ਝੋਨਾ ਵੱਖ ਵੱਖ ਸ਼ੈਲਰਾਂ ਵਿਚ ਪਹੁੰਚਾਇਆ ਗਿਆ। ਇਕ ਦੋ ਦਿਨਾਂ ਵਿਚ ਸਾਰੇ ਸ਼ੈਲਰਾਂ ਵਿਚ ਝੋਨਾ ਲੱਗਣਾ ਸ਼ੁਰੂ ਹੋ ਜਾਵੇਗਾ। ਆੜ੍ਹਤੀਆ ਐਸੋਸੀਏਸਨ ਦੇ ਸਿਸਨ ਕੁਮਾਰ ਤੁੰਗਾਂ ਨੇ ਝੋਨੇ ਦੀ ਲਿਫਟਿੰਗ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।