JALANDHAR WEATHER

ਪਰਮਜੀਤ ਸਿੰਘ ਰੰਧਾਵਾ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਵਿੱਤ ਸਕੱਤਰ ਚੁਣੇ

ਕਲਾਨੌਰ, (ਗੁਰਦਾਸਪੁਰ), 30 ਅਕਤੂਬਰ (ਪੁਰੇਵਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀੲੈਸ਼ਨ ਦੀਆਂ ਹੋਈਆਂ ਚੋਣਾਂ ’ਚ ਸਥਾਨਕ ਕਸਬਾ ਵਾਸੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਤਾਇਨਾਤ ਸ. ਪਰਮਜੀਤ ਸਿੰਘ ਪੰਮਾ ਰੰਧਾਵਾ 124 ਵੋਟਾਂ ਲੈ ਕੇ ਵਿੱਤ ਸਕੱਤਰ ਚੁਣੇ ਗਏ ਹਨ। ਸ. ਪੰਮਾ ਰੰਧਾਵਾ ਕਰਮਚਾਰੀ ਐਸੋਸੀਏਸ਼ਨ ’ਚ ਨੀਲਾ ਗਰੁੱਪ ਵਲੋਂ ਚੋਣ ਲੜੇ ਸਨ ਅਤੇ ਇਸ ਤੋਂ ਪਹਿਲਾਂ ਉਹ ਐਸੋਸੀਏਸ਼ਨ ’ਚ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਕਾਰਜਕਰਨੀ ਮੈਂਬਰ ਤੋਂ ਇਲਾਵਾ ਦਫ਼ਤਰੀ ਸਕੱਤਰ ਦੇ ਅਹੁਦੇ ਦੀ ਚੋਣ ਵੀ ਜਿੱਤ ਕੇ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ’ਤੇ ਵਿੱਤ ਸਕੱਤਰ ਪਰਮਜੀਤ ਸਿੰਘ ਪੰਮਾ ਰੰਧਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ’ਚ ਨੀਲਾ ਗਰੁੱਪ ਕਰਮਚਾਰੀਆਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਚੁੱਕਦਾ ਆ ਰਿਹਾ ਹੈ ਅਤੇ ਇਸ ਵਾਰ ਮੁਕੰਮਲ ਹੋਈ ਚੋਣ ਦੌਰਾਨ ਪ੍ਰਧਾਨ ਰਮਨਦੀਪ ਕੌਰ ਗਿੱਲ ਸਮੇਤ ਸਾਰੇ ਅਹੁਦਿਆਂ ’ਤੇ ਨੀਲਾ ਗਰੁੱਪ ਕਾਬਜ਼ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ