JALANDHAR WEATHER

ਸਾਨੂੰ ਜੰਗਬੰਦੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ- ਸ਼ੀ ਜਿਨਪਿੰਗ

ਕਜ਼ਾਨ, (ਰੂਸ), 23 ਅਕਤੂਬਰ- ਰੂਸ ਦੇ ਕਜ਼ਾਨ ’ਚ 16ਵੇਂ ਬ੍ਰਿਕਸ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਦੁਨੀਆ ਉਥਲ-ਪੁਥਲ ਦੇ ਨਵੇਂ ਦੌਰ ’ਚ ਦਾਖ਼ਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੁਰੱਖਿਆ ਲਈ ਸ਼ਾਂਤੀਪੂਰਨ ਬ੍ਰਿਕਸ ਬਣਾਉਣਾ ਚਾਹੀਦਾ ਹੈ। ਗਾਜ਼ਾ ਅਤੇ ਲੇਬਨਾਨ ਸੰਕਟ ’ਤੇ ਰਾਸ਼ਟਰਪਤੀ ਜਿਨਪਿੰਗ ਨੇ ਕਿਹਾ ਕਿ ਸਾਨੂੰ ਜੰਗਬੰਦੀ ਲਈ ਯਤਨ ਕਰਨੇ ਚਾਹੀਦੇ ਹਨ। ਯੂਕਰੇਨ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਜਲਦੀ ਤੋਂ ਜਲਦੀ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਨਪਿੰਗ ਨੇ ਕਿਹਾ ਕਿ ਸਾਨੂੰ ਵਿੱਤੀ ਅਤੇ ਆਰਥਿਕ ਸਹਿਯੋਗ ਨੂੰ ਡੂੰਘਾ ਕਰਨਾ ਚਾਹੀਦਾ ਹੈ। ਸਾਨੂੰ ਗਲੋਬਲ ਦੱਖਣ ਦੇ ਦੇਸ਼ਾਂ ਦੀ ਆਵਾਜ਼ ਨੂੰ ਵਧਾਉਣ ਦੀ ਲੋੜ ਹੈ। ਚੀਨੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਦੇਸ਼ ਬ੍ਰਿਕਸ ਮੈਂਬਰਾਂ ਦੇ ਨਾਲ ਹਰੇ ਉਦਯੋਗ, ਸਵੱਛ ਊਰਜਾ ਅਤੇ ਹਰੇ ਖਣਿਜ ਸਹਿਯੋਗ ਨੂੰ ਵਧਾਉਣ ਲਈ ਤਿਆਰ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਚੀਨ ਅਗਲੇ ਪੰਜ ਸਾਲਾਂ ਵਿਚ ਬ੍ਰਿਕਸ ਦੇਸ਼ਾਂ ਵਿਚ 10 ਵਿਦੇਸ਼ੀ ਅਧਿਐਨ ਕੇਂਦਰ ਸਥਾਪਤ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ