JALANDHAR WEATHER

ਭਾਰਤ ਬ੍ਰਿਕਸ ਪਾਰਟਨਰ ਦੇਸ਼ ਵਜੋਂ ਨਵੇਂ ਦੇਸ਼ਾਂ ਦਾ ਸਵਾਗਤ ਕਰਨ ਲਈ ਹੈ ਤਿਆਰ - ਪ੍ਰਧਾਨ ਮੰਤਰੀ ਮੋਦੀ

ਕਜ਼ਾਨ, (ਰੂਸ), 23 ਅਕਤੂਬਰ- 16ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੇ ਸਮਾਪਤੀ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਬ੍ਰਿਕਸ ਪਾਰਟਨਰ ਦੇਸ਼ ਵਜੋਂ ਨਵੇਂ ਦੇਸ਼ਾਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਸੰਬੰਧ ਵਿਚ ਸਾਰੇ ਫੈਸਲੇ ਸਰਬਸੰਮਤੀ ਨਾਲ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਦੇ ਸੰਸਥਾਪਕ ਮੈਂਬਰਾਂ ਦੇ ਵਿਚਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋਹਾਨਸਬਰਗ ਸਿਖ਼ਰ ਸੰਮੇਲਨ ਵਿਚ ਅਸੀਂ ਜੋ ਮਾਰਗਦਰਸ਼ਨ ਸਿਧਾਂਤ, ਪ੍ਰਕਿਰਿਆਵਾਂ ਤੇ ਮਾਪਦੰਡ ਅਪਣਾਏ ਸਨ, ਸਾਰੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੁਆਰਾ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਬਹੁਪੱਖੀ ਵਿਕਾਸ ਬੈਂਕ, ਵਿਸ਼ਵ ਵਪਾਰ ਸੰਗਠਨ ਵਰਗੀਆਂ ਗਲੋਬਲ ਸੰਸਥਾਵਾਂ ਵਿਚ ਸੁਧਾਰਾਂ ਲਈ ਸਮੇਂ ਸਿਰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ, ਸਾਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਇਸ ਸੰਗਠਨ ਦਾ ਅਕਸ ਅਜਿਹੀ ਨਾ ਬਣੇ ਕਿ ਅਸੀਂ ਆਲਮੀ ਸੰਸਥਾਵਾਂ ਵਿਚ ਸੁਧਾਰ ਨਹੀਂ ਕਰਨਾ ਚਾਹੁੰਦੇ, ਸਗੋਂ ਉਨ੍ਹਾਂ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ