JALANDHAR WEATHER

ਕਿਸਾਨਾਂ ਦੀ ਜਿਨਸ ਮੰਡੀਆਂ ’ਚ ਰੁਲਣ ਦੇ ਮੌਜੂਦਾ ਦਿਨ ਇਤਿਹਾਸ ’ਚ ਕਾਲੇ ਅੱਖਰਾਂ ’ਚ ਲਿਖੇ ਜਾਣਗੇ- ਛੋਟੇਪੁਰ

ਕਲਾਨੌਰ, (ਗੁਰਦਾਸਪੁਰ), 23 ਅਕਤੂਬਰ (ਪੁਰੇਵਾਲ)- ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਛੋਟੇਪੁਰ ਵਲੋਂ ਅੱਜ ਸਥਾਨਕ ਕਸਬੇ ਦੀ ਮੁੱਖ ਦਾਣਾ ਮੰਡੀ ਦਾ ਦੌਰਾ ਕਰਕੇ ਇਥੇ ਜਿਣਸ ਵੇਚਣ ਲਈ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਕਿਹਾ ਕਿ ਲੋਕਾਂ ਨਾਲ ਜੁਮਲੇ ਅਤੇ ਝੂਠੇ ਵਾਅਦੇ ਕਰਕੇ ਅਤੇ ਲਾਰੇ ਲਗਾ ਕੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਕਿਸਾਨ ਤੇ ਸੂਬਾ ਵਿਰੋਧੀ ਸਰਕਾਰ ਸਿੱਧ ਹੋਈ ਹੈ, ਕਿਉਂਕਿ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਲਈ ਪਿਛਲੇ 23 ਦਿਨਾਂ ਤੋਂ ਪ੍ਰੇਸ਼ਾਨ ਹੋ ਰਿਹਾ ਹੈ ਅਤੇ ਸਰਕਾਰ ਅਵੇਸਲੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਦਿਨ ਹੁਣ ਕਿਸਾਨਾਂ ਨੂੰ ਵੇਖਣੇ ਪੈ ਰਹੇ ਹਨ ਇਹ 75 ਸਾਲਾਂ ’ਚ ਪਹਿਲੀ ਵਾਰ ਹੋਇਆ ਹੈ ਅਤੇ ਇਹ ਦਿਨ ਇਤਿਹਾਸ ’ਚ ਕਾਲੇ ਅੱਖਰਾਂ ’ਚ ਲਿਖੇ ਜਾਣਗੇ। ਛੋਟੇਪੁਰ ਨੇ ਕਿਹਾ ਕਿ ਮਰੀਆਂ ਮੁਰਗੀਆਂ ਤੇ ਬੱਕਰੀਆਂ ਦੇ ਪੈਸੇ ਦੇਣ ਦੇ ਦਮਗਜੇ ਮਾਰਨ ਵਾਲਾ ਮੁੱਖ ਮੰਤਰੀ ਹੁਣ ਕਿਸਾਨਾਂ ਦੀ ਮੰਡੀਆਂ ’ਚੋਂ ਫਸਲ ਚੁੱਕਣ ਤੋਂ ਆਨਾਕਾਨੀ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ