JALANDHAR WEATHER

ਭਾਰਤ ਚੀਨ ਸੰਬੰਧ ਸਿਰਫ਼ ਸਾਡੇ ਲੋਕਾਂ ਲਈ ਨਹੀਂ, ਵਿਸ਼ਵ ਸ਼ਾਂਤੀ ਲਈ ਵੀ ਹਨ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ

ਕਜ਼ਾਨ, (ਰੂਸ), 23 ਅਕਤੂਬਰ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ 5 ਸਾਲਾਂ ਬਾਅਦ ਇਕ ਰਸਮੀ ਮੁਲਾਕਾਤ ਕਰ ਰਹੇ ਹਾਂ। ਇਹ ਸੰਬੰਧ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਸਗੋਂ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਵੀ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਆਪਸੀ ਵਿਸ਼ਵਾਸ, ਆਪਸੀ ਸਤਿਕਾਰ ਅਤੇ ਆਪਸੀ ਸੰਵੇਦਨਸ਼ੀਲਤਾ ਸਾਡੇ ਸੰਬੰਧਾਂ ਦਾ ਆਧਾਰ ਬਣੇ ਰਹਿਣਾ ਚਾਹੀਦਾ ਹਨ। ਉਨ੍ਹਾਂ ਕਿਹਾ ਸਰਹੱਦ ’ਤੇ ਪਿਛਲੇ 4 ਸਾਲਾਂ ਵਿਚ ਜੋ ਮੁੱਦੇ ਉੱਠੇ ਹਨ, ਉਨ੍ਹਾਂ ’ਤੇ ਬਣੀ ਆਮ ਸਹਿਮਤੀ ਦਾ ਅਸੀਂ ਸਵਾਗਤ ਕਰਦੇ ਹਾਂ। ਸੀਮਾ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਾ ਸਾਡੀ ਪਹਿਲ ਬਣੀ ਰਹਿਣੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ