JALANDHAR WEATHER

ਸੜਕ ਹਾਦਸੇ ਵਿਚ ਬੱਚੇ ਦੀ ਮੌਤ

ਭਵਾਨੀਗੜ੍ਹ, (ਸੰਗਰੂਰ), 17 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)- ਭਵਾਨੀਗੜ੍ਹ ਦੇ ਕਾਕੜੇ ਵਾਲੇ ਰਜਵਾਹੇ ਨੇੜੇ ਸੜਕ ਹਾਦਸੇ ਵਿਚ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਆਲੋਅਰਖ਼ ਦਾ ਹਰਸ਼ਵੀਰ ਸਿੰਘ ਆਪਣੀ ਭੈਣ ਨਾਲ ਸਕੂਟਰੀ ’ਤੇ ਭਵਾਨੀਗੜ੍ਹ ਤੋਂ ਆਪਣੇ ਪਿੰਡ ਆਲੋਅਰਖ਼ ਨੂੰ ਜਾ ਰਹੇ ਸਨ, ਜਦੋਂ ਕਾਕੜੇ ਵਾਲੇ ਮੋੜ ’ਤੇ ਪਹੁੰਚੇ ਤਾਂ ਇਨ੍ਹਾਂ ਦਾ ਟਰੱਕ ਨਾਲ ਹਾਦਸਾ ਹੋ ਗਿਆ, ਜਿਸ ਵਿਚ ਹਰਸ਼ਵੀਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੋਂ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਹਸਪਤਾਲ ਵਿਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀ ਭੈਣ ਦਾ ਸੱਟਾਂ ਤੋਂ ਬਚਾਅ ਰਹਿ ਗਿਆ। ਇਸ ਸੰਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ