JALANDHAR WEATHER

ਜ਼ਿਲ੍ਹਾ ਤਰਨ ਤਾਰਨ ’ਚ 131 ਹੋਰ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਨੂੰ ਲੈ ਕੇ ਕੇਸ ਦਰਜ

ਖੇਮਕਰਨ, (ਤਰਨਤਾਰਨ), 22 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਸਰਕਾਰ ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਲਗਾਤਾਰ ਸਖ਼ਤ ਰੁਖ ਅਖ਼ਤਿਆਰ ਕਰਦੀ ਜਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਥਾਣਿਆ ’ਚ ਪੁਲਿਸ ਵਲੋਂ ਲਗਾਤਾਰ ਦੂਸਰੇ ਦਿਨ ਕੱਲ੍ਹ 21 ਅਕਤੂਬਰ ਨੂੰ ਮੁੜ ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿਰੁੱਧ ਜ਼ੁਰਮ 203 ਭ.ਨ.ਸ ਅਧੀਨ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ਦੇ ਕਰੀਬ 131 ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਜਿੰਨ੍ਹਾਂ ’ਚ 122 ਕੇਸ ਅਣਪਛਾਤੇ ਤੇ 9 ਕਿਸਾਨਾਂ ਵਿਰੁੱਧ ਉਨ੍ਹਾਂ ਦੇ ਨਾਮ ਪਰਚੇ ਦਰਜ ਹੋਏ ਹਨ। ਪੁਲਿਸ ਦੀ ਕਾਰਵਾਈ ਫਿਲਹਾਲ ਕੇਸ ਦਰਜ ਤੱਕ ਹੀ ਸੀਮਿਤ ਨਜ਼ਰ ਆ ਰਹੀ ਲੱਗਦੀ ਹੈ, ਕਿਉਂਕਿ ਪੁਲਿਸ ਵਲੋਂ ਕਿਸੇ ਕਿਸਾਨ ਦੀ ਗ੍ਰਿਫ਼ਤਾਰੀ ਦੀ ਘਟਨਾ ਸਾਹਮਣੇ ਨਹੀਂ ਆਈ। ਦੂਸਰੇ ਪਾਸੇ ਪੁਲਿਸ ਵਲੋਂ ਲਗਾਤਾਰ ਕਿਸਾਨਾਂ ਵਿਰੁੱਧ ਦਰਜ ਕੀਤੇ ਜਾ ਰਹੇ ਕੇਸਾਂ ਵਿਰੁੱਧ ਕਿਸਾਨ ਜੰਥੇਬੰਦੀਆਂ ਕੀ ਸਟੈਂਡ ਲੈਂਦੀਆਂ ਹਨ, ਇਹ ਦੇਖਣਾ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ