JALANDHAR WEATHER

ਆਜ਼ਾਦੀ ਘੁਲਾਟੀਏ ਕਾਮਰੇਡ ਗੁਰਬਖਸ਼ ਸਿੰਘ ਪ੍ਰੀਤ ਨਗਰ ਦਾ ਦਿਹਾਂਤ

ਚੋਗਾਵਾਂ (ਜਲੰਧਰ), 22 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਾਹਿਤ ਦੇ ਮੱਕੇ ਵਜੋਂ ਜਾਣੀ ਜਾਂਦੀ ਲੇਖਕਾਂ ਦੀ ਧਰਤੀ ਪ੍ਰੀਤ ਨਗਰ ਦੇ ਆਜ਼ਾਦੀ ਘੁਲਾਟੀਏ ਕਾਮਰੇਡ ਗੁਰਬਖਸ਼ ਸਿੰਘ ਜਿਨ੍ਹਾਂ 1942 ਵਿਚ ਨਾ ਮਿਲਵਰਤਣ ਲਹਿਰ ਵਿਚ ਕੈਦ ਕੱਟੀ ਸੀ, ਦਾ ਅੱਜ ਦਿਹਾਂਤ ਹੋ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ ਬਲਬੀਰ ਸਿੰਘ ਕੱਕੜ, ਬਿਕਰਮਜੀਤ ਸਿੰਘ ਟੋਨਾ ਕੋਹਾਲੀ, ਵਿਸਾਖਾ ਸਿੰਘ ਭੰਗਵਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਆਜ਼ਾਦੀ ਦੇ ਘੋਲਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਗੁਰਬਖਸ਼ ਸਿੰਘ ਦੇ ਦਿਹਾਂਤ ਮੌਕੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ