JALANDHAR WEATHER

ਤੇਲੰਗਾਨਾ ਦੇ ਮੇਡਕ 'ਚ ਕਾਰ ਹਾਦਸੇ 'ਚ ਪਰਿਵਾਰ ਦੇ 7 ਜੀਆਂ ਦੀ ਮੌਤ; ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ

ਮੇਡਕ (ਤੇਲੰਗਾਨਾ), 16 ਅਕਤੂਬਰ (ਏਐਨਆਈ): ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਸ਼ਿਵਮਪੇਟ ਮੰਡਲ ਨੇੜੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਤਿੰਨ ਔਰਤਾਂ ਅਤੇ ਤਿੰਨ ਲੜਕੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੇਡਕ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਪੀੜਤ ਲੋਕ ਸਿੱਧੀਪੇਟ ਤੋਂ ਆਪਣੇ ਜੱਦੀ ਸਥਾਨ ਵੱਲ ਜਾ ਰਹੇ ਸਨ ਜਦੋਂ ਕਾਰ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਸੜਕ ਕਿਨਾਰੇ ਬਣੀ ਕੰਧ ਨਾਲ ਜਾ ਟਕਰਾਇਆ ਅਤੇ ਵਾਹਨ ਪਾਣੀ ਦੇ ਟੋਏ ਵਿਚ ਜਾ ਡਿੱਗਿਆ। ਘਟਨਾ ਸ਼ਾਮ 4 ਵਜੇ ਦੇ ਕਰੀਬ ਵਾਪਰੀ। ਹਾਦਸੇ ਵਿਚ ਜਾਨ ਗਵਾਉਣ ਵਾਲੀਆਂ ਲੜਕੀਆਂ ਦੀ ਉਮਰ 12, 13 ਅਤੇ 15 ਸਾਲ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ