JALANDHAR WEATHER

ਪਿੰਡ ਜਾਤੀਵਾਲ ਦੀ ਸਰਪੰਚੀ 'ਤੇ ਲਗਾਤਾਰ ਸੱਤਵੀਂ ਵਾਰ ਰਿਹਾ ਅਕਾਲੀ ਦਲ ਦਾ ਕਬਜ਼ਾ

ਮਾਛੀਵਾੜਾ ਸਾਹਿਬ, 16 ਅਕਤੂਬਰ (ਜੀ. ਐੱਸ. ਚੌਹਾਨ)-ਬਲਾਕ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਜਾਤੀਵਾਲ ਤੋਂ ਕੁਲਵੀਰ ਕੌਰ ਨੇ ਸ਼ੀਲਾ ਦੇਵੀ ਨੂੰ 57 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਜਾਤੀਵਾਲ ਨੇ ਦੱਸਿਆ ਕਿ ਪਿਛਲੇ 35 ਸਾਲਾਂ ਤੋਂ ਸਾਡੇ ਪਿੰਡ ਦੀ ਸਰਪੰਚੀ ਉਤੇ ਅਕਾਲੀ ਦਲ ਹੀ ਕਾਬਜ਼ ਰਿਹਾ ਹੈ ਅਤੇ ਇਸ ਵਾਰ ਫਿਰ ਕੁਲਵੀਰ ਕੌਰ ਜੋ ਰਿਜ਼ਰਵ ਸੀਟ ਤੋਂ ਸਰਪੰਚੀ ਦੀ ਚੋਣ ਜਿੱਤੇ ਹਨ, ਉਨ੍ਹਾਂ ਦੀ ਇਸ ਜਿੱਤ ਨੇ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਪਿੰਡ ਲਗਾਤਾਰ ਚਾਰ ਵਾਰ ਰਿਜ਼ਰਵ ਰਿਹਾ ਹੈ ਅਤੇ ਰਿਜ਼ਰਵ ਸੀਟ ਤੋਂ ਹੀ ਚੋਣ ਲੜਦਾ ਆ ਰਿਹਾ ਹੈ, ਇਸ ਵਾਰ ਸਰਪੰਚੀ ਸਮੇਤ ਪੰਜ ਪੰਚਾਇਤ ਮੈਂਬਰ ਵੀ ਸਾਡੇ ਹੀ ਜਿੱਤੇ ਹਨ। ਇਸ ਮੌਕੇ ਸਰਪੰਚ ਕੁਲਵੀਰ ਕੌਰ ਨੇ ਆਪਣੀ ਜਿੱਤ ਨੂੰ ਪਿੰਡ ਵਾਸੀਆਂ ਦੀ ਜਿੱਤ ਦੱਸਦਿਆਂ ਕਿਹਾ ਕਿ ਮੇਰੇ ਉਤੇ ਵਿਸ਼ਵਾਸ ਕਰਕੇ ਪਿੰਡ ਵਾਸੀਆਂ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਮੈਂ ਉਸ ਨੂੰ ਬਾਖੂਬੀ ਨਿਭਾਵਾਂਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ