JALANDHAR WEATHER

ਕੁਲਦੀਪ ਸਿੰਘ ਸੋਹਲ ਪਿੰਡ ਲੱਖਣ ਕਲਾਂ ਦੇ ਸਰਪੰਚ ਬਣੇ

ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਪਿੰਡ ਲੱਖਣ ਕਲਾਂ ਦੀ ਪੰਚਾਇਤ ਦੀ ਹੋਈ ਚੋਣ ਵਿਚ ਵੈਟਰਨ ਐਥਲੀਟ ਤੇ ਉੱਘੇ ਸਮਾਜ ਸੇਵਕ ਕੁਲਦੀਪ ਸਿੰਘ ਸੋਹਲ ਨੇ 434 ਵੋਟ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਸਤਿੰਦਰਪਾਲ ਸਿੰਘ ਸ਼ਿੰਦਾ ਨੂੰ 46 ਵੋਟਾਂ ਦੇ ਫਰਕ ਨਾਲ ਪਛਾੜ ਕੇ ਜਿੱਤ ਹਾਸਲ ਕੀਤੀ। ਸਤਿੰਦਰਪਾਲ ਸਿੰਘ ਸ਼ਿੰਦਾ ਨੂੰ 388 ਵੋਟ ਪਏ। ਇਸ ਤੋਂ ਇਲਾਵਾ ਸੁਖਜੀਤ ਸਿੰਘ ਬਾਂਕਾ, ਸੀਮਾ ਰਾਣੀ, ਅਮਨਦੀਪ ਕੌਰ, ਰਾਜ ਕੁਮਾਰ, ਬਖਸ਼ੀਸ਼ ਸਿੰਘ, ਮਨਦੀਪ ਸਿੰਘ ਪੰਚ ਚੁਣੇ ਗਏ। ਇਸ ਤੋਂ ਪਹਿਲਾਂ ਹਰਜੀਤ ਕੌਰ ਬਿਨ੍ਹਾਂ ਮੁਕਾਬਲਾ ਪੰਚ ਚੁਣੇ ਜਾ ਚੁੱਕੇ ਹਨ। ਨਵੇਂ ਬਣੇ ਸਰਪੰਚ ਕੁਲਦੀਪ ਸਿੰਘ ਸੋਹਲ ਤੇ ਪੰਚਾਇਤ ਮੈਂਬਰਾਂ ਨੇ ਪਿੰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਸਹਿਯੋਗ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ