ਅਵਾਣ ਲੱਖਾ ਸਿੰਘ ਵਿਖੇ ਚਰਨਜੀਤ ਬਣੀ ਸਰਪੰਚ
ਚੋਗਾਵਾਂ, (ਅੰਮ੍ਰਿਤਸਰ), 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਆਵਾਣ ਲੱਖਾ ਸਿੰਘ ਵਿਖੇ ਚਰਨਜੀਤ ਪਤਨੀ ਅਲਿਆਸ ਮਸੀਹ ਸਰਪੰਚੀ ਦੀ ਚੋਣ ਜਿੱਤ ਗਈ ਹੈ। ਉਨ੍ਹਾਂ ਨਾਲ ਮੈਂਬਰ ਅਲਿਆਸ ਮਸੀਹ, ਕਿਰਨ ਰਾਣੀ , ਨਿਮੋ, ਤੇਗ਼, ਗੁਰਮੀਤ ਸਿੰਘ ਬਣੇ। ਇਸ ਮੌਕੇ ਅਲਿਆਸ ਮਸੀਹ ਨੇ ਪਿੰਡ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੇ।