ਪਿੰਡ ਕਟਾਰੀਆਂ ਵਿਖੇ ਸਰਬਸੰਮਤੀ ਨਾਲ ਹੋਈ ਸਰਪੰਚ ਅਤੇ ਪੰਚਾਂ ਦੀ ਚੋਣ
ਨਵਾਂਸ਼ਹਿਰ/ਬੰਗਾ, 15 ਅਕਤੂਬਰ-(ਜਸਬੀਰ ਸਿੰਘ ਨੂਰਪੁਰ ਤੇ ਗੁਰਜਿੰਦਰ ਸਿੰਘ ਗੁਰੂ)- ਪਿੰਡ ਕਟਾਰੀਆਂ ਵਿਖੇ ਲੋਕਾਂ ਵਲੋਂ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਵਰਿੰਦਰ ਸਿੰਘ ਨੂੰ ਪਿੰਡ ਦਾ ਸਰਪੰਚ ਅਤੇ ਬਲਵੰਤ ਰਾਏ, ਪ੍ਰੇਮ ਸਿੰਘ, ਰਣਦੀਪ ਸਿੰਘ,ਬਬਲੀ ਦੇਵੀਂ, ਸੁਦੇਸ਼ ਰਾਣੀ, ਗੁਰਿੰਦਰ ਕੌਰ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ। ਇਸ ਮੌਕੇ 'ਤੇ ਚੁਣੇ ਗਏ ਸਰਪੰਚ ਵਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿਚ ਵਿਕਾਸ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਏ ਹਰ ਇਕ ਵਿਅਕਤੀ ਦਾ ਕੰਮ ਬਿਨਾਂ ਕਿਸੇ ਭੇਦ ਭਾਵ ਕੀਤਾ ਜਾਵੇਗਾ। ਇਸ ਮੌਕੇ 'ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਚੁਣੀ ਪੰਚਾਇਤ ਹਮੇਸ਼ਾਂ ਵਿਕਾਸ ਦੇ ਕੰਮਾਂ ਨੂੰ ਪਹਿਲ ਦੇਵੇਗੀ। ਜ਼ਿਕਰਯੋਗ ਹੈ ਕਿ ਪਿੰਡ ਵਿਚ ਕਟਾਰੀਆਂ ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ।