ਐਸ. ਪਰਮੀਸ਼ ਹੋਣਗੇ ਭਾਰਤੀ ਸਮੁੰਦਰੀ ਬਲ ਦੇ ਨਵੇਂ ਮੁਖੀ
ਨਵੀਂ ਦਿੱਲੀ, 14 ਅਕਤੂਬਰ- ਸਰਕਾਰ ਨੇ ਅੱਜ ਭਾਰਤੀ ਤੱਟ ਰੱਖਿਅਕ ਦੇ ਵਧੀਕ ਡਾਇਰੈਕਟਰ ਜਨਰਲ ਐਸ. ਪਰਮੀਸ਼ ਨੂੰ ਸਮੁੰਦਰੀ ਬਲ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਪਦਉੱਨਤ ਹੋ ਕੇ ਉਹ 15 ਅਕਤੂਬਰ ਨੂੰ ਆਪਣੀ ਨਵੀਂ ਨਿਯੁਕਤੀ ਸੰਭਾਲਣਗੇ। ਪਿਛਲੇ ਮਹੀਨੇ ਆਪਣੇ ਪੂਰਵ ਡੀ.ਜੀ. ਰਾਕੇਸ਼ ਪਾਲ ਦੇ ਦਿਹਾਂਤ ਤੋਂ ਬਾਅਦ ਉਹ ਮੌਜੂਦਾ ਸਮੇਂ ਵਿਚ ਡਾਇਰੈਕਟਰ ਜਨਰਲ ਵਜੋਂ ਕੰਮ ਕਰ ਰਹੇ ਹਨ।