ਬਾਬਾ ਵਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ
ਸਿਰਸਾ, (ਹਰਿਆਣਾ), 18 ਸਤੰਬਰ- ਇਥੇ ਸਥਿਤ ਡੇਰਾ ਜਗਮਾਲਵਾਲੀ ਦੀ ਗੱਦੀ ਨੂੰ ਲੈ ਕੇ ਲੰਘੇ ਮਹੀਨੇ ਵਿਵਾਦ ਹੋ ਗਿਆ ਸੀ। ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅੱਜ ਸੁਲਝ ਗਿਆ। ਡੇਰੇ ਦੇ ਅਹੁਦੇਦਾਰਾਂ ਤੇ ਟਰੱਸਟੀਆਂ ਵਲੋਂ ਗੱਦੀ ਬਾਬਾ ਵਰਿੰਦਰ ਸਿੰਘ ਨੂੰ ਸੌਂਪਣ ਦਾ ਫ਼ੈਸਲਾ ਲਿਆ ਗਿਆ ਤੇ ਅੱਜ ਉਨ੍ਹਾਂ ਦੀ ਦਸਤਾਰਬੰਦੀ ਕੀਤੀ ਗਈ। ਦਸਤਾਰ ਸਜਾਉਣ ਦੀ ਰਸਮ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬਾਬਾ ਜਸਦੀਪ ਸਿੰਘ ਗਿੱਲ ਵੀ ਮੌਜੂਦ ਸਨ।