ਕਿਸਾਨਾਂ ਨੇ ਤਲਵੰਡੀ ਭਾਈ ਵਿਖੇ ਰੇਲ ਆਵਾਜਾਈ ਕੀਤੀ ਠੱਪ
ਤਲਵੰਡੀ ਭਾਈ, 13 ਅਕਤੂਬਰ (ਕੁਲਜਿੰਦਰ ਸਿੰਘ ਗਿੱਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪੰਜਾਬ ਭਰ ਵਿਚ ਰੇਲ ਆਵਾਜਾਈ ਠੱਪ ਕਰਨ ਦੇ ਸੱਦੇ ਤਹਿਤ ਤਲਵੰਡੀ ਭਾਈ ਵਿਖੇ ਕਿਸਾਨਾਂ ਵਲੋਂ ਫ਼ਿਰੋਜ਼ਪੁਰ ਲੁਧਿਆਣਾ ਰੇਲ ਮਾਰਗ 'ਤੇ ਧਰਨਾ ਮਾਰ ਦਿੱਤਾ ਗਿਆ ਹੈ। ਇਸ ਦੌਰਾਨ ਲੁਧਿਆਣਾ ਤੋਂ ਫ਼ਿਰੋਜ਼ਪੁਰ ਜਾ ਰਹੀ ਇਕ ਯਾਤਰੂ ਰੇਲ ਗੱਡੀ ਇਥੇ ਹੀ ਰੁਕ ਕੇ ਰਹਿ ਗਈ ਹੈ।