ਦੋ ਧਿਰਾਂ ਦੀ ਲੜਾਈ ਚ ਗੋਲੀ ਵੱਜਣ ਕਾਰਨ ਨੌਜਵਾਨ ਲੜਕੀ ਜ਼ਖ਼ਮੀ
ਓਠੀਆਂ, 16 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਵਿਖੇ ਬੀਤੀ ਰਾਤ ਦੋ ਧਿਰਾਂ ਵਿਚਕਾਰ ਹੋਈ ਲੜਾਈ ਵਿਚ ਇਕ ਧਿਰ ਦੀ ਲੜਕੀ ਰਾਜ ਰਾਣੀ (29 ਸਾਲ) ਪੁੱਤਰੀ ਸੱਤਪਾਲ ਸਿੰਘ ਦੇ ਗੋਲੀ ਲੱਗਣ ਕਾਰਨ ਲੜਕੀ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪੁਲਿਸ ਵਲੋਂ ਸਾਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।