ਜਸਬੀਰ ਸਿੰਘ ਡਿੰਪਾ ਹਰਿਆਣਾ ਦੇ ਰੋਹਤਕ ਹਲਕੇ ਤੋਂ ਕੋਆਰਡੀਨੇਟਰ ਨਿਯੁਕਤ
ਖਡੂਰ ਸਾਹਿਬ, 17 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਹਰਿਆਣਾ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਹਲਕਾ ਰੋਹਤਕ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਸੰਬੰਧੀ ਕਾਂਗਰਸ ਦੇ ਨੈਸ਼ਨਲ ਵਾਰਰੂਮ ਦੇ ਚੇਅਰਮੈਨ ਐਸ. ਸੱਸੀਕਾਂਥ ਸੈਂਨਥਲ ਵਲੋਂ ਚਿੱਠੀ ਜਾਰੀ ਕੀਤੀ ਗਈ ਹੈ।