ਹਰਿਆਣਾ ਦੀ ਜਨਤਾ ਨੇ ਸਾਬਿਤ ਕਰ ਦਿੱਤਾ ਕਿ ਉਹ ਮਿਹਨਤ ਕਰਨ ਵਾਲਿਆਂ ਦੇ ਹਨ ਨਾਲ- ਗ੍ਰੇਟ ਖਲੀ
ਅੰਬਾਲਾ, (ਹਰਿਆਣਾ), 9 ਅਕਤੂਬਰ- ਹਰਿਆਣਾ ਵਿਚ ਭਾਜਪਾ ਦੀ ਚੋਣ ਜਿੱਤ ’ਤੇ ਪਾਰਟੀ ਨੇਤਾ ਦਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਨੇ ਕਿਹਾ ਕਿ ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ। ਹਰਿਆਣਾ ਅਤੇ ਦੇਸ਼ ਭਰ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਭਾਜਪਾ ਦੀ ਜਿੱਤ ਹੋਈ ਹੈ ਤੇ ਅਨਿਲ ਵਿੱਜ ਨੇ 7ਵੀਂ ਵਾਰ ਵਿਧਾਇਕ ਬਣ ਕੇ ਰਿਕਾਰਡ ਬਣਾਇਆ ਹੈ, ਇਹ ਬਹੁਤ ਵੱਡੀ ਜਿੱਤ ਹੈ। ਇਸ ਲਈ ਮੈਂ ਉਨ੍ਹਾਂ ਨੂੰ ਵਧਾਈ ਦੇਣ ਆਇਆ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਕਾਂਗਰਸ ਦੀ ਜਿੱਤ ਦਿਖਾ ਰਿਹਾ ਸੀ ਤੇ ਇਹ ਸੁਣ ਕੇ ਅਸੀਂ ਵੀ ਨਿਰਾਸ਼ ਹੋ ਗਏ ਸੀ ਪਰ ਹਰਿਆਣਾ ਦੀ ਜਨਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਜ਼ਮੀਨ ’ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਹਨ। ਉਹ ਇੰਨੇ ਸਮਝਦਾਰ ਹਨ ਕਿ ਕਿਸੀ ਦੇ ਵੀ ਬਹਿਕਾਵੇ ਵਿਚ ਨਹੀਂ ਆਉਂਦੇ।