ਹਰਿਆਣਾ ਵਿਧਾਨ ਸਭਾ ਚੋਣਾਂ: ਕਾਲਕਾ ਤੋਂ ਭਾਜਪਾ, ਪਿਹੋਵਾ ਤੋਂ ਕਾਂਗਰਸ ਅੱਗੇ
ਮੋਹਾਲੀ, 8 ਅਕਤੂਬਰ (ਸੰਦੀਪ)- ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆ ਰਹੇ ਰੁਝਾਨਾਂ ਅਨੁਸਾਰ ਕਾਲਕਾ ਵਿਧਾਨ ਸਭਾ ਸੀਟ ਦੇ 9ਵੇਂ ਗੇੜ ਵਿਚ ਭਾਜਪਾ ਦੇ ਗਿਆਨ ਚੰਦ ਗੁਪਤਾ ਨੂੰ 34576, ਕਾਂਗਰਸ ਦੇ ਚੰਦਰਮੋਹਨ 30589 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਹੀ ਪਿਹੋਵਾ ਹਲਕੇ ਤੋਂ 11ਵੇਂ ਗੇੜ ਵਿਚ ਕਾਂਗਰਸ ਦੇ ਮਨਦੀਪ ਸਿੰਘ ਚੱਠਾ 3890 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਭਾਜਪਾ ਦੇ ਜੈ ਭਗਵਾਨ ਸ਼ਰਮਾ ਨੂੰ 44205 ਵੋਟਾਂ ਮਿਲੀਆਂ ਹਨ ਜਦਕਿ ਮਨਦੀਪ ਸਿੰਘ ਚੱਠਾ ਨੂੰ 48095 ਵੋਟਾਂ ਮਿਲੀਆਂ ਹਨ। ਕਰਨਾਲ ਵਿਧਾਨ ਸਭਾ ਹਲਕੇ ਦੇ 7ਵੇਂ ਗੇੜ ਵਿਚ ਭਾਜਪਾ ਦੇ ਜਗਮੋਹਨ ਆਨੰਦ ਨੂੰ 37525 ਵੋਟਾਂ ਮਿਲੀਆਂ ਹਨ ਉਹ ਕਾਂਗਰਸੀ ਉਮੀਦਵਾਰ ਸੁਮਿਤਾ ਸਿੰਘ ਤੋਂ 15213 ਵੋਟਾਂ ਨਾਲ ਅੱਗੇ ਹਨ।