ਟੋਅ ਵੈਨਾਂ ਨੂੰ ਰੁਕਵਾਉਣ ਲਈ ਵਪਾਰੀਆਂ ਵਲੋਂ ਬਠਿੰਡਾ ਸ਼ਹਿਰ ਬੰਦ, ਲਾਇਆ ਧਰਨਾ
ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲਾਣ)- ਸਥਾਨਕ ਸ਼ਹਿਰ ਦੀ ਬਹੁੁ-ਮੰਜ਼ਿਲਾਂ ਪਾਰਕਿੰਗ ਦੀਆਂ ਟੋਅ ਵੈਨਾਂ ਨੂੰ ਰੁਕਵਾਉਣ ਦੀ ਮੰਗ ਨੂੰ ਲੈ ਕੇ ਅੱਜ ਵਪਾਰੀਆਂ ਨੇ ਬਠਿੰਡਾ ਸ਼ਹਿਰ ਦੇ ਬਜ਼ਾਰ ਬੰਦ ਕਰਕੇ ਨਗਰ ਨਿਗਮ ਅੱਗੇ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।