JALANDHAR WEATHER

ਜਲਾਲਾਬਾਦ ਦੇ ਸਰਕਾਰੀ ਕਾਲਜ ਦੇ ਬਾਹਰ ਨਾਮਜ਼ਦਗੀਆਂ ਮੌਕੇ ਪੁਲਿਸ ਵਲੋਂ ਲਾਠੀਚਾਰਜ

ਜਲਾਲਾਬਾਦ, (ਫ਼ਾਜ਼ਿਲਕਾ), 4 ਅਕਤੂਬਰ (ਕਰਨ ਚੁਚਰਾ)- ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਭਰਨ ਦੇ ਆਖ਼ਰੀ ਦਿਨ ਜਲਾਲਾਬਾਦ ਇਲਾਕੇ ਅੰਦਰ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਸਰਕਾਰੀ ਲੜਕੀਆਂ ਦੇ ਕਾਲਜ ਦੇ ਬਾਹਰ ਪੰਜਾਬ ਪੁਲਿਸ ਵਲੋਂ ਲਾਠੀਚਾਰਜ ਕਰਦਿਆਂ ਲੋਕਾਂ ਨੂੰ ਖਦੇੜਿਆ ਗਿਆ। ਇਸ ਮੌਕੇ ਪਤਾ ਚੱਲਿਆ ਹੈ ਕਿ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਵੱਡੀ ਗਿਣਤੀ ਵਿਚ ਜਲਾਲਾਬਾਦ ਹਲਕੇ ਨਾਲ ਸੰਬੰਧਿਤ ਲੋਕ ਆਪਣੀਆਂ ਫਾਈਲਾ ਲੈ ਕੇ ਪੁੱਜੇ ਹੋਏ ਸਨ। ਜਿਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਰਪੰਚੀ ਅਹੁਦੇ ਲਈ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਫਾਈਲਾਂ ਖੋਹ ਕੇ ਫਾੜ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਉਧਰ ਇਸ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ