JALANDHAR WEATHER

ਤਿਰੂਪਤੀ ਮੰਦਰ ਪ੍ਰਸਾਦ ਵਿਵਾਦ: ਸੁਪਰੀਮ ਕੋਰਟ ਨੇ ਐਸ.ਆਈ.ਟੀ. ਬਣਾਉਣ ਦਾ ਦਿੱਤਾ ਹੁਕਮ

ਨਵੀਂ ਦਿੱਲੀ, 4 ਅਕਤੂਬਰ- ਆਂਧਰਾ ਪ੍ਰਦੇਸ਼ ਦੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ (ਤਿਰੂਪਤੀ ਮੰਦਰ) ਦੇ ਪ੍ਰਸਾਦਮ (ਲੱਡੂ) ਵਿਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਇਸ ਵਿਚ ਸੁਪਰੀਮ ਕੋਰਟ ਨੇ ਜਾਂਚ ਲਈ ਇਕ ਸੁਤੰਤਰ ਕਮੇਟੀ (ਐਸ.ਆਈ.ਟੀ.) ਬਣਾਉਣ ਲਈ ਕਿਹਾ ਹੈ। ਇਸ ਕਮੇਟੀ ਵਿਚ ਸੀ.ਬੀ.ਆਈ. ਅਤੇ ਰਾਜ ਪੁਲਿਸ ਦੇ 2-2 ਅਧਿਕਾਰੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦਾ ਇਕ ਅਧਿਕਾਰੀ ਹੋਵੇਗਾ ਤੇ ਜਾਂਚ ਦੀ ਨਿਗਰਾਨੀ ਸੀ.ਬੀ.ਆਈ. ਡਾਇਰੈਕਟਰ ਕਰਨਗੇ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਆਂਧਰਾ ਪੁਲਿਸ ਨੇ ਮਾਮਲੇ ਦੀ ਐਸ.ਆਈ.ਟੀ. ਜਾਂਚ ਨੂੰ ਰੋਕ ਦਿੱਤਾ ਸੀ। ਡੀ.ਜੀ.ਪੀ. ਨੇ ਕਿਹਾ ਸੀ ਕਿ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਚੱਲ ਰਹੀ ਹੈ। ਅਦਾਲਤ ਦੀਆਂ ਹਦਾਇਤਾਂ ਅਨੁਸਾਰ ਹੀ ਇਹ ਤੈਅ ਕੀਤਾ ਜਾਵੇਗਾ ਕਿ ਐਸ.ਆਈ.ਟੀ. ਜਾਂਚ ਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ। ਸੁਪਰੀਮ ਕੋਰਟ ਵਿਚ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਤਿਰੂਪਤੀ ਮੰਦਰ ਦੇ ਲੱਡੂਆਂ ਵਿਚ ਮਿਲਾਵਟ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ