JALANDHAR WEATHER

ਇਕ ਪਿਤਾ ਵਲੋਂ ਆਪਣੇ ਪੁੱਤਰ ਦੀ ਹੱਤਿਆ

ਤਲਵੰਡੀ ਸਾਬੋ/ਸੀਂਗੋ ਮੰਡੀ/ਮੌੜ ਮੰਡੀ, (ਬਠਿੰਡਾ), 4 ਅਕਤੂਬਰ (ਲੱਕਵਿੰਦਰ ਸ਼ਰਮਾ/ਗੁਰਜੀਤ ਸਿੰਘ ਕਮਾਲੂ)- ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਦੇ ਪਿੰਡ ਸੰਦੋਹਾ ਵਿਚ ਇਕ ਪਿਤਾ ਨੇ ਆਪਣੇ ਹੀ ਪੁੱਤਰ ਦਾ ਸਿਰ ਵਿੱਚ ਫੌੜੇ ਮਾਰ ਮਾਰ ਕੇ ਕਤਲ ਕਰ ਦਿੱਤਾ। ਇਸ ਸੰਬੰਧੀ ਮੌੜ ਮੰਡੀ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ (26) ਪੁੱਤਰ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਦਾ ਕਤਲ ਹੋਇਆ, ਜਿਸ ਦੀ ਸਾਨੂੰ ਸੂਚਨਾ ਮਿਲੀ ਤੇ ਅਸੀਂ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰ ਸਿੰਘ ਦੀ ਘਰਵਾਲੀ ਮੂਰਤੀ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨਸ਼ੇ ਪੱਤੇ, ਗੋਲੀਆਂ, ਕੈਪਸੂਲ ਸਮੇਤ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਉਹ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ ਤੇ ਇਸ ਕਾਰਨ ਬੀਤੀ ਰਾਤ ਉਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਤੇ ਪਿਤਾ ਪੁੱਤਰ ਵਿਚ ਵੀ ਝਗੜਾ ਸ਼ੁਰੂ ਹੋ ਗਿਆ। ਪਿਤਾ ਨੇ ਉਸ ਦੇ ਸਿਰ ’ਤੇ ਫੌੜੇ ਦੇ ਵਾਰ ਕੀਤੇ, ਜਿਸ ਨਾਲ ਗੁਰਸੇਵਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਮਿ੍ਰਤਕ ਦੀ ਪਤਨੀ ਦੇ ਬਿਆਨ ਵੀ ਦਰਜ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ