JALANDHAR WEATHER

ਸਰਕਾਰੀ ਗਰਲਜ਼ ਕਾਲਜ ਦੇ ਬਾਹਰ ਕਾਗ਼ਜ਼ ਭਰਨ ਆਏ ਉਮੀਦਵਾਰਾਂ ਨਾਲ ਹੋ ਰਹੀ ਹੈ ਗੁੰਡਾਗਰਦੀ

ਜਲਾਲਾਬਾਦ, (ਫ਼ਾਜ਼ਿਲਕਾ) 4 ਅਕਤੂਬਰ  (ਜਤਿੰਦਰ ਪਾਲ ਸਿੰਘ)- ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਵੱਡੀ ਗਿਣਤੀ ਵਿਚ ਸਥਾਨਕ ਗਰਲਜ਼ ਕਾਲਜ ਦੇ ਬਾਹਰ ਖੜੇ ਹਨ, ਜਿੱਥੇ ਸ਼ਰਾਰਤੀ ਅਨਸਰਾਂ ਵਲੋਂ ਗੁੰਡਾਗਰਦੀ ਵੀ ਕੀਤੀ ਜਾ ਰਹੀ ਹੈ। ਇੱਥੇ ਤਿੰਨ ਤੋਂ ਚਾਰ ਵਾਰ ਦਸਤੇ ਅਤੇ ਹੋਰ ਹਥਿਆਰਾਂ ਦੇ ਨਾਲ ਬਦਮਾਸ਼ਾਂ ਵਲੋਂ ਲੋਕਾਂ ਦੀ ਕੁੱਟਮਾਰ ਕੀਤੀ ਜਾ ਚੁੱਕੀ ਹੈ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਕਾਬੂ ਨਹੀਂ ਕਰ ਸਕਿਆ ਹੈ। ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਇਹ ਸਭ ਕੁਝ ਲੋਕਤੰਤਰ ਦਾ ਘਾਣ ਹੈ, ਗੁੰਡਾ ਅਨਸਰਾਂ ਵਲੋਂ ਕਾਗ਼ਜ਼ ਭਰਨ ਤੋਂ ਰੋਕਿਆ ਜਾ ਰਿਹਾ ਹੈ। ਕੁਝ ਗੁੰਡਾ ਲੋਕ ਹਥਿਆਰਾਂ ਦੇ ਨਾਲ ਆਉਂਦੇ ਹਨ, ਉਮੀਦਵਾਰਾਂ ਦੀ ਕੁੱਟਮਾਰ ਕਰਦੇ ਹਨ, ਫਾਈਲਾਂ ਖੋਹ ਕੇ ਫਾੜ ਕੇ ਫ਼ਰਾਰ ਹੋ ਜਾਂਦੇ ਹਨ ਅਤੇ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ। ਕਈ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ ਅਤੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ