JALANDHAR WEATHER

ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਲਈ 3 ਵਜੇ ਤੋਂ ਬਾਅਦ ‘ਦਰਵਾਜ਼ੇ ਬੰਦ’

ਲੋਹੀਆਂ ਖਾਸ, (ਜਲੰਧਰ), 4 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਸਾਰੇ ਪੰਜਾਬ ਦੇ ਨਾਲ ਨਾਲ ਲੋਹੀਆਂ ਵਿਚ ਵੀ ਦੇ ਉਮੀਦਵਾਰਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਦੁਪਹਿਰ 3 ਵਜੇ ਤੋਂ ਬਾਅਦ ਦਰਵਾਜੇ ਬੰਦ ਕਰ ਦਿੱਤੇ ਗਏ ਹਨ। ਸੈਂਟਰ ਨੰਬਰ 8 ਦੇ ਰਿਟਰਨਿੰਗ ਅਫ਼ਸਰ ਮਾਸਟਰ ਰਵੀ ਸ਼ੰਕਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਸੀਂ 3 ਵਜੇ ਤੋਂ ਬਾਅਦ ਸਾਰੇ ਹੀ ਨਾਮਜ਼ਦਗੀ ਸੈਂਟਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਪਰ ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਕੈਂਪਸ ਦੇ ਅੰਦਰ ਆ ਗਏ ਹਨ, ਉਨ੍ਹਾਂ ਦੇ ਨਾਮਜ਼ਦਜੀ ਫਾਰਮ ਚੈਕ ਕਰਨ ਤੋਂ ਬਾਅਦ ਹਰ ਹਾਲਤ ’ਚ ਜਮਾਂ ਕੀਤੇ ਜਾਣਗੇ, ਸਮਾਂ ਚਾਹੇ ਜਿੰਨਾ ਮਰਜ਼ੀ ਲੱਗ ਜਾਵੇ। ਲੋਹੀਆਂ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਸੈਂਟਰਾਂ ’ਤੇ ਮਾਹੌਲ ਬਿਲਕੁਲ ਸ਼ਾਂਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ