JALANDHAR WEATHER

ਸੰਬੰਧਿਤ ਰਿਟਰਨਿੰਗ ਅਫ਼ਸਰਾਂ ਵਲੋਂ ਨਾਮਜ਼ਦਗੀ ਪੱਤਰ ਲੈਣ ਸਮੇਂ ਉਮੀਦਵਾਰਾਂ ਨੂੰ ਕੀਤਾ ਜਾ ਰਿਹੈ ਖੱਜਲ ਖੁਆਰ

ਜਲਾਲਾਬਾਦ, (ਫ਼ਾਜ਼ਿਲਕਾ), 4 ਅਕਤੂਬਰ (ਕਰਨ ਚੁਚਰਾ)- ਸੰਬੰਧਿਤ ਰਿਟਰਨਿੰਗ ਅਫ਼ਸਰਾਂ ਵਲੋਂ ਉਮੀਦਵਾਰਾਂ ਨੂੰ ਫਾਈਲਾਂ ਜਮਾਂ ਕਰਨ ’ਤੇ ਲਗਾਤਾਰ ਤੰਗ ਪਰੇਸ਼ਾਨ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਮੀਦਵਾਰਾਂ ਵਲੋਂ ਲੰਮੀਆਂ ਲਾਈਨਾਂ ਵਿਚੋਂ ਲੰਘਣ ਤੋਂ ਬਾਅਦ ਜਦੋਂ ਰਿਟਰਨਿੰਗ ਅਫ਼ਸਰ ਨੂੰ ਫਾਈਲ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਨਾ ਕੋਈ ਨਜਾਇਜ਼ ਕਮੀ ਕੱਢ ਕੇ ਫਾਈਲ ਵਾਪਸ ਮੋੜ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਕਮੀ ਦੂਰ ਕਰਕੇ ਲਿਆਓ ਜਦ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਕਮੀ ਦੂਰ ਨਹੀਂ ਹੋ ਸਕਦੀ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਸਖਤ ਹਦਾਇਤਾਂ ਹਨ ਕਿ ਫਾਈਲ ਨੂੰ ਹਰ ਤਰੀਕੇ ਨਾਲ ਜਮਾ ਕਰਨਾ ਹੈ ਅਤੇ ਜੇਕਰ ਕੋਈ ਕਮੀ ਹੋਵੇਗੀ ਤਾਂ ਉਹ ਫਾਈਲਾਂ ਦੀ ਪੜਤਾਲ ਦੇ ਸਮੇਂ ਦੇਖਣਾ ਹੈ। ਇਸ ਸਮੇਂ ਜਦੋਂ ਐਸ.ਡੀ.ਐੱਮ ਜਲਾਲਾਬਾਦ ਕਨਵਰ ਜੀਤ ਸਿੰਘ ਨਾਲ ਸਪੰਰਕ ਕਰਨ ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਫਾਈਲ ਨੂੰ ਨਹੀਂ ਮੋੜਿਆ ਜਾਵੇਗਾ ਅਤੇ ਮੈਂ ਇਸ ਸੰਬੰਧੀ ਪਤਾ ਕਰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ