JALANDHAR WEATHER

ਭਾਜਪਾ ਪੂਰੇ ਡਰੱਗ ਰੈਕੇਟ ਨੂੰ ਨਸ਼ਟ ਕਰ ਭਾਰਤ ਨੂੰ ਬਣਾਏਗੀ ‘ਨਸ਼ਾ ਮੁਕਤ ਦੇਸ਼’- ਅਮਿਤ ਸ਼ਾਹ

ਨਵੀਂ ਦਿੱਲੀ, 4 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਇਕ ਪਾਸੇ ਜਿੱਥੇ ਮੋਦੀ ਸਰਕਾਰ ‘ਨਸ਼ਾ ਮੁਕਤ ਭਾਰਤ’ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ, ਉਥੇ ਹੀ ਉੱਤਰੀ ਭਾਰਤ ਤੋਂ ਫੜੀ ਗਈ 5600 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਖੇਪ ’ਚ ਕਾਂਗਰਸ ਦੇ ਇਕ ਪ੍ਰਮੁੱਖ ਨੇਤਾ ਦੀ ਸ਼ਮੂਲੀਅਤ ਬੇਹੱਦ ਖਤਰਨਾਕ ਅਤੇ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਨਸ਼ਿਆਂ ਕਾਰਨ ਪੰਜਾਬ, ਹਰਿਆਣਾ ਅਤੇ ਪੂਰੇ ਉੱਤਰ ਭਾਰਤ ਵਿਚ ਨੌਜਵਾਨਾਂ ਦੀ ਦੁਰਦਸ਼ਾ ਸਭ ਨੇ ਵੇਖੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿਚ ਧੱਕਣ ਲਈ ਆਪਣੇ ਰਾਜਨੀਤਕ ਪ੍ਰਭਾਵ ਦੀ ਵਰਤੋਂ ਕਰਨ ਦਾ ਕਾਂਗਰਸ ਨੇਤਾਵਾਂ ਨੇ ਜੋ ਪਾਪ ਕਰਨਾ ਸੀ, ਉਸ ਨੂੰ ਮੋਦੀ ਸਰਕਾਰ ਕਦੇ ਪੂਰਾ ਨਹੀਂ ਹੋਣ ਦੇਵੇਗੀ। ਉਨ੍ਹਾਂ ਅੱਗੇ ਕਿਹਾ ਸਾਡੀ ਸਰਕਾਰ ਨਸ਼ੇ ਦੇ ਵਪਾਰੀਆਂ ਦੀ ਸਿਆਸੀ ਸਥਿਤੀ ਜਾਂ ਕੱਦ ਨੂੰ ਵੇਖੇ ਬਿਨਾਂ ਪੂਰੇ ਡਰੱਗ ਨੈਟਵਰਕ ਨੂੰ ਨਸ਼ਟ ਕਰਕੇ ਭਾਰਤ ਨੂੰ ‘ਨਸ਼ਾ ਮੁਕਤ ਦੇਸ਼’ ਬਣਾਉਣ ਲਈ ਦ੍ਰਿੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ