JALANDHAR WEATHER

2 ਹਮਲਾਵਰਾਂ ਨੇ ਮੋਟਰਸਾਈਕਲ ਸਵਾਰ ਨੂੰ ਚਾਕੂਆਂ ਨਾਲ ਬਿੰਨਿਆ, ਹਸਪਤਾਲ ਪਹੁੰਚਣ 'ਤੇ ਹੋਈ ਮੌਤ

 ਡੇਰਾਬੱਸੀ, 4 ਅਕਤੂਬਰ (ਰਣਬੀਰ ਸਿੰਘ ਪੜੀ) - ਡੇਰਾਬੱਸੀ ਖੇੜੀ ਗੁਜਰਾ ਰੋਡ 'ਤੇ ਸਵੇਰ ਸਮੇਂ ਇਕ ਮੋਟਰਸਾਈਕਲ ਚਾਲਕ ਨੂੰ ਹਮਲਾਵਰਾਂ ਨੇ ਚਾਕੂਆਂ ਨਾਲ ਬਿੰਨ ਦਿੱਤਾ ਤੇ ਉਸ ਦੀ ਹਸਪਤਾਲ ਪਹੁੰਚਣ 'ਤੇ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ (45) ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਮਪੁਰ ਬਹਾਲ ਡੇਰਾਬੱਸੀ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਕਰਮਜੀਤ ਸਿੰਘ ਦੇ ਭਰਾ ਪਵਨ ਨੇ ਦੱਸਿਆਂ ਕਿ ਕਰਮਜੀਤ ਸਿੰਘ ਪਿੰਡ ਦੀ ਹੀ ਔਰਤ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਜਾ ਰਿਹਾ ਸੀ। ਜਦੋਂ ਉਹ ਡੇਰਾਬੱਸੀ ਬੀੜ ਦੇ ਜੰਗਲ ਕੋਲ ਪਹੁੰਚੇ ਤਾਂ ਹਮਲਾਵਰਾਂ ਨੇ ਇਸ ਰੰਜਸ਼ ਨੂੰ ਲੈ ਕੇ ਕਰਮਜੀਤ ਸਿੰਘ ਉੱਪਰ ਹਮਲਾ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਜਿਨਾਂ ਦੀ ਪੁਲਿਸ ਭਾਲ ਕਰ ਰਹੀ ਹੈ। ਫਿਲਹਾਲ ਲਾਸ਼ ਨੂੰ ਡੇਰਾਬੱਸੀ ਸਿਵਿਲ ਹਸਪਤਾਲ ਵਿਖੇ ਰਖਵਾ ਕੇ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ