JALANDHAR WEATHER

ਲੋਕਤੰਤਰ ਦਾ ਘਾਣ ਕਰ ਰਹੀ ਹੈ ਆਪ ਸਰਕਾਰ- ਵਰਦੇਵ ਮਾਨ

ਗੁਰੂਹਰਸਹਾਏ, 3 ਅਕਤੂਬਰ (ਕਪਿਲ ਕੰਧਾਰੀ)- ਪੰਚਾਇਤੀ ਚੋਣਾਂ ਲਈ ਨੋ ਡਿਊ ਸਰਟੀਫਿਕੇਟ ਚੁੱਲ੍ਹਾ ਟੈਕਸ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਤਰੀਕ ਆਖਰੀ ਵੇਲੇ ’ਤੇ ਹੈ ਅਤੇ ਬਲਾਕ ਅੰਦਰ ਹਜ਼ਾਰ ਤੋਂ ਹੀ ਵੱਧ ਲੋਕ ਜਿਹੜੇ ਪੰਚਾਇਤੀ ਚੋਣਾਂ ਲੜਨਾ ਚਾਹੁੰਦੇ ਹਨ, ਅੱਜ ਵੀ ਇਨ੍ਹਾਂ ਕਾਗਜ਼ਾਤਾਂ ਨੂੰ ਲੈਣ ਲਈ ਵਾਂਝੇ ਹਨ। ਚੋਣਾਂ ਲੜਨ ਦੇ ਚਾਹਵਾਨਾਂ ਵਲੋਂ ਇਸ ਦਾ ਕਾਰਨ ਬੀ.ਡੀ.ਪੀ.ਓ. ਵਲੋਂ ਦਫ਼ਤਰ ਵਿਚ ਨਾ ਬੈਠਣਾ ਅਤੇ ਆਪ ਪਾਰਟੀ ਦੇ ਆਗੂਆਂ ਦੇ ਇਸ਼ਾਰੇ ’ਤੇ ਹੀ ਇਹ ਸਭ ਕਰਨਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਵਰਦੇਵ ਸਿੰਘ ਮਾਨ ਜਦ ਚੋਣਾਂ ਲੜਨ ਵਾਲੇ ਆਪਣੇ ਚਾਹਵਾਨ ਉਮੀਦਵਾਰਾਂ ਨੂੰ ਦੋ ਡਿਊ ਸਰਟੀਫਿਕੇਟ ਤੇ ਚੁੱਲ੍ਹਾ ਟੈਕਸ ਦਵਾਉਣ ਦੇ ਲਈ ਪਹੁੰਚੇ ਤਾਂ ਉੱਥੇ 11 ਵਜੇ ਤੱਕ ਨਾ ਤਾਂ ਬੀ. ਡੀ. ਪੀ. ਓ. ਦਫ਼ਤਰ ਵਿਖੇ ਮੋਜੂਦ ਸਨ ਤੇ ਨਾ ਕੋਈ ਅਧਿਕਾਰੀ ਮੌਜੂਦ ਸੀ, ਇਸ ਮੌਕੇ ਨੋਨੀ ਮਾਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਚੋਣ ਕਮਿਸ਼ਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੇ ਐਸ. ਡੀ. ਐਮ. ਗੁਰੂ ਹਰ ਸਹਾਏ ਨੂੰ ਮੰਗ ਕੀਤੀ ਕਿ ਇਨ੍ਹਾਂ ਲਾਪਰਵਾਹ ਅਧਿਕਾਰੀਆ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਬਣਦਾ ਉਨ੍ਹਾਂ ਦਾ ਹੱਕ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ