JALANDHAR WEATHER

ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰੀਤਮ ਸਿੰਘ ਸੰਧੂ ਤਲਵੰਡੀ ਦਾ ਦਿਹਾਂਤ

ਮੱਖੂ, 1 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)- ਹਲਕਾ ਜ਼ੀਰਾ ਦੇ ਅਕਾਲੀ ਦਲ ਦੇ ਥੰਮ ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰੀਤਮ ਸਿੰਘ ਸੰਧੂ ਤਲਵੰਡੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਮੱਖੂ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਜਥੇਦਾਰ ਪ੍ਰੀਤਮ ਸਿੰਘ ਸੰਧੂ ਤਲਵੰਡੀ ਸਵਰਗੀ ਸੀਨੀਅਰ ਅਕਾਲੀ ਆਗੂ ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਦੇ ਕਾਫੀ ਨਜ਼ਦੀਕੀ ਸਨ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਦਾ ਸੰਸਕਾਰ ਕੱਲ੍ਹ ਦੋ ਅਕਤੂਬਰ 11 ਵਜੇ ਦੇ ਕਰੀਬ ਉਨ੍ਹਾਂ ਦੇ ਨਗਰ ਤਲਵੰਡੀ ਨਿਪਾਲਾਂ (ਮੱਖੂ) ਵਿਖੇ ਕੀਤਾ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ