JALANDHAR WEATHER

ਗੁਰੂਹਰਸਹਾਏ : ਅੱਜ ਤੀਜੇ ਦਿਨ 54 ਸਰਪੰਚਾਂ ਤੇ 74 ਪੰਚਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗੁਰੂਹਰਸਹਾਏ, 1 ਅਕਤੂਬਰ (ਕਪਿਲ ਕੰਧਾਰੀ)-ਪੰਜਾਬ ਵਿਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਥੇ ਗੁਰੂਹਰਸਹਾਏ ਹਲਕੇ ਵਿਚ ਵੱਖ-ਵੱਖ ਪਾਰਟੀ ਦੇ ਨੁਮਾਇੰਦਿਆਂ ਵਲੋਂ ਇਨ੍ਹਾਂ ਚੋਣਾਂ ਨੂੰ ਲੜਨ ਲਈ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ, ਉਸ ਤਹਿਤ ਗੁਰੂਹਰਸਹਾਏ ਬਲਾਕ ਅੰਦਰ ਨਾਮਜ਼ਦਗੀਆਂ ਦਾਖਲ ਕਰਨ ਲਈ ਬਲਾਕ ਦੀਆਂ 159 ਪੰਚਾਇਤਾਂ ਵਿਚੋਂ ਅੱਜ ਤੀਜੇ ਦਿਨ 54 ਸਰਪੰਚਾਂ ਅਤੇ 74 ਪੰਚਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਦੇ ਨਾਲ ਹੀ ਹੁਣ 61 ਸਰਪੰਚਾਂ ਤੇ 75 ਪੰਚਾਂ ਵਲੋਂ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਇਸ ਜਾਣਕਾਰੀ ਸਬ- ਡਵੀਜ਼ਨ ਗੁਰੂਹਰਸਹਾਏ ਦੀ ਐਸ. ਡੀ. ਐਮ. ਦਿਵਿਆ ਪੀ ਵਲੋਂ ਦਿੱਤੀ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ