ਬਾਬਾ ਬਕਾਲਾ ਸਾਹਿਬ : ਅੱਜ ਤੀਜੇ ਦਿਨ 43 ਸਰਪੰਚਾਂ ਤੇ 117 ਪੰਚਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਥੇ ਬਾਬਾ ਬਕਾਲਾ ਸਾਹਿਬ ਹਲਕੇ ਵਿਚ ਵੱਖ-ਵੱਖ ਪਾਰਟੀ ਦੇ ਨੁਮਾਇੰਦਿਆਂ ਵਲੋਂ ਇਨ੍ਹਾਂ ਚੋਣਾਂ ਨੂੰ ਲੜਨ ਲਈ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ, ਉਥੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਅਮਨਪ੍ਰੀਤ ਸਿੰਘ ਸਬ-ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਬਲਾਕ ਰਈਆ ਅੰਦਰ ਨਾਮਜ਼ਦਗੀਆਂ ਦਾਖਲ ਕਰਨ ਲਈ ਬਲਾਕ ਦੀਆਂ 99 ਪੰਚਾਇਤਾਂ ਵਿਚੋਂ ਅੱਜ ਤੀਜੇ ਦਿਨ 43 ਸਰਪੰਚਾਂ ਅਤੇ 117 ਪੰਚਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦਕਿ ਬਲਾਕ ਤਰਸਿਕਾ ਦੀਆਂ 93 ਪੰਚਾਇਤਾਂ ਵਿਚੋਂ ਹੁਣ ਤੱਕ ਸਰਪੰਚੀ ਲਈ 33 ਅਤੇ ਪੰਚੀ ਲਈ 91 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।