JALANDHAR WEATHER

ਅਸਲਾ ਜਮ੍ਹਾ ਨਾ ਕਰਵਾਉਣ ਵਾਲਿਆਂ ਖਿਲਾਫ 5 ਅਕਤੂਬਰ ਤੋਂ ਬਾਅਦ ਹੋਵੇਗਾ ਸਖਤ ਐਕਸ਼ਨ - ਐਸ. ਐਚ. ਓ. ਰਾਜਾਸਾਂਸੀ ਹਰਚੰਦ ਸਿੰਘ

ਰਾਜਾਸਾਂਸੀ, 1 ਅਕਤੂਬਰ (ਹਰਦੀਪ ਸਿੰਘ ਖੀਵਾ)-15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਅਸਲਾ ਧਾਰਕ ਜੇਕਰ 5 ਅਕਤੂਬਰ ਤੱਕ ਲਾਇਸੰਸੀ ਹਥਿਆਰ ਜਮ੍ਹਾ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਦੇ ਅਸਲੇ ਦੇ ਲਾਇਸੰਸ ਰੱਦ ਕਰਕੇ ਧਾਰਾ 171 ਤਹਿਤ ਮੁਕਦਮਾ ਦਰਜ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਰਾਜਾਸਾਂਸੀ ਦੇ ਐਸ.ਐਚ.ਓ. ਸਰਦਾਰ ਹਰਚੰਦ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵਲੋਂ ਆਦੇਸ਼ ਪ੍ਰਾਪਤ ਹੋ ਗਏ ਹਨ ਕਿ ਜੋ ਅਸਲਾ ਧਾਰਕ 5 ਅਕਤੂਬਰ ਤੱਕ ਲਾਇਸੰਸੀ ਹਥਿਆਰ ਨਹੀਂ ਜਮ੍ਹਾ ਕਰਵਾਉਂਦੇ, ਉਨ੍ਹਾਂ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਖੇਤਰ ਵਿਚ ਅਸਲਾ ਧਾਰਕਾਂ ਨੂੰ ਸਖਤ ਤਾੜਨਾ ਹੈ ਕਿ ਆਪਣਾ ਅਸਲਾ ਗੰਨ ਹਾਊਸ 'ਚ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਜਾਂ ਆਪਣਾ ਅਸਲ੍ਹਾ ਥਾਣੇ 'ਚ ਜਮ੍ਹਾ ਕਰਵਾਉਣ। ਜੇਕਰ ਕਿਸੇ ਅਸਲਾ ਧਾਰਕ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ