JALANDHAR WEATHER

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਲਈ ਮੰਡੀਆਂ ਵਿਚ ਧਰਨਾ ਸ਼ੁਰੂ

ਕਪੂਰਥਲਾ, 1 ਅਕਤੂਬਰ (ਅਮਰਜੀਤ ਕੋਮਲ)- ਕੇਂਦਰ ਤੇ ਪੰਜਾਬ ਸਰਕਾਰ ਵਲੋਂ ਆੜ੍ਹਤੀਆਂ, ਚਾਵਲ ਮਿੱਲ ਮਾਲਕਾਂ ਤੇ ਲੇਬਰ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਰੋਸ ਵਜੋਂ ਅੱਜ ਜ਼ਿਲ੍ਹੇ ਵਿਚ ਆੜ੍ਹਤੀਆਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਦਾਣਾ ਮੰਡੀ ਵਿਚ ਧਰਨੇ ਦੇ ਕੇ ਸਰਕਾਰੀ ਖ਼ਰੀਦ ਦਾ ਬਾਈਕਾਟ ਕੀਤਾ। ਧਰਨੇ ਵਿਚ ਸ਼ਾਮਿਲ ਆੜ੍ਹਤੀਆਂ, ਚਾਵਲ ਮਿੱਲ ਮਾਲਕਾਂ ਤੇ ਲੇਬਰ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਰਕਾਰੀ ਝੋਨੇ ਦੇ ਖ਼ਰੀਦ ਦੇ ਅੱਜ ਪਹਿਲੇ ਦਿਨ ਕਪੂਰਥਲਾ ਮੰਡੀਆਂ ਵਿਚ ਝੋਨੇ ਦੀ ਆਮਦ ਨਹੀਂ ਹੋਈ। ਮੰਡੀਆਂ ਦੇ ਫੜ ਖਾਲੀ ਨਜ਼ਰ ਆਏ ਤੇ ਪਿਛਲੀ ਦਿਨੀਂ ਮੰਡੀ ਵਿਚ ਆਏ ਝੋਨੇ ਦੀਆਂ ਬੋਰੀਆਂ ਤਿਰਪਾਲਾਂ ਨਾਲ ਢੱਕੀਆਂ ਨਜ਼ਰ ਆਈਆਂ। ਦਾਣਾ ਮੰਡੀ ਕਪੂਰਥਲਾ ਵਿਚ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਵਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਮੂਹਰੇ ਜਦਕਿ ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਵਲੋਂ ਮੰਡੀ ਦੇ ਗੇਟ ਮੂਹਰੇ ਧਰਨਾ ਦਿੱਤਾ ਗਿਆ। ਕਪੂਰਥਲਾ ਆੜ੍ਹਤੀ ਐਸੋਸੀਏਸ਼ਨ ਵਲੋਂ ਦਿੱਤੇ ਗਏ ਧਰਨੇ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ, ਪ੍ਰੈੱਸ ਸਕੱਤਰ ਓਮਕਾਰ ਕਾਲੀਆ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ, ਜਦਕਿ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਵਲੋਂ ਪ੍ਰਧਾਨ ਵਿਪਨ ਆਜ਼ਾਦ ਦੀ ਅਗਵਾਈ ਵਿਚ ਦਿੱਤੇ ਗਏ ਧਰਨੇ ਨੂੰ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਓਮ ਪ੍ਰਕਾਸ਼ ਬਹਿਲ, ਪ੍ਰਧਾਨ ਵਿਪਨ ਆਜ਼ਾਦ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ