JALANDHAR WEATHER

ਹਰਿਆਣਾ ਵਿਚ ਜਾ ਰਹੀ ਹੈ ਭਾਜਪਾ ਤੇ ਆ ਰਹੀ ਹੈ ਕਾਂਗਰਸ- ਪਿ੍ਅੰਕਾ ਗਾਂਧੀ

ਨਾਰਾਇਣਗੜ੍ਹ (ਅੰਬਾਲਾ), 30 ਸਤੰਬਰ- ਹਰਿਆਣਾ ’ਚ ਵਿਧਾਨ ਸਭਾ ਚੋਣਾਂ ਲਈ ਰਾਹੁਲ ਗਾਂਧੀ ਵਲੋਂ ਅੱਜ ਤੋਂ ਹਰਿਆਣਾ ਵਿਜੇ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅੰਬਾਲਾ ਦੇ ਨਰਾਇਣਗੜ੍ਹ ਵਿਖੇ ਪਹੁੰਚੇ, ਜਿਥੇ ਉਹ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਇਸ ਤੋਂ ਬਾਅਦ ਉਹ ਯਾਤਰਾ ਸ਼ੁਰੂ ਕਰਨਗੇ। ਇਹ ਯਾਤਰਾ 3 ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ ਅਤੇ ਯਮੁਨਾਨਗਰ ਤੋਂ ਹੋ ਕੇ ਲੰਘੇਗੀ। ਇਸ ਦੌਰਾਨ ਉਹ 12 ਵਿਧਾਨ ਸਭਾ ਸੀਟਾਂ ਕਵਰ ਕਰਨਗੇ। ਯਾਤਰਾ ਸ਼ਾਮ ਕਰੀਬ 5.30 ਵਜੇ ਕੁਰੂਕਸ਼ੇਤਰ ਦੇ ਥਾਨੇਸਰ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਬੋਲਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਥੇ ਇੰਨੀ ਬੇਰੁਜ਼ਗਾਰੀ ਹੈ ਕਿ ਦੱਸਣ ਦੀ ਲੋੜ ਨਹੀਂ, ਇਸ ਲਈ ਇਥੇ ਹੁਣ ਭਾਜਪਾ ਜਾ ਰਹੀ ਹੈ ਤੇ ਕਾਂਗਰਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਥੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਪਰ ਇਸ ਦੇ ਬਾਵਜੂਦ ਵੀ ਰਾਜ ਨੂੰ ਕੁਝ ਨਹੀਂ ਮਿਲਿਆ। ਕਿਸਾਨਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਪਰ ਇਹ ਤਿੰਨ ਕਾਲੇ ਕਾਨੂੰਨ ਲਿਆਏ, ਤੁਸੀਂ ਉਨ੍ਹਾਂ ਖ਼ਿਲਾਫ਼ ਡਟੇ ਤੇ ਤੁਹਾਨੂੰ ਸਿਵਾਏ ਲਾਠੀਆਂ ਦੇ ਕੁਝ ਨਹੀਂ ਮਿਲਿਆ। ਉਨ੍ਹਾਂ ਅੱਗੇ ਕਿਹਾ ਕਿ ਮਹਿੰਗਾਈ ਇੰਨੀ ਵਧ ਗਈ ਹੈ ਕਿ ਲੋਕ ਪਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਬਦਲਣ ਦੀ ਜੋ ਗੱਲ ਕਰਦੇ ਹਨ, ਤੁਸੀਂ ਉਨ੍ਹਾਂ ਨੂੰ ਬਦਲ ਦਿਓ। ਇਸ ਸਨਮਾਨ ਦੀ ਲਹਿਰ ਹੈ ਤੇ ਇਸ ਨੂੰ ਹੋਰ ਮਜ਼ਬੂਤ ਬਣਾਓ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਨੇਤਾ ਜ਼ਮੀਨੀ ਨੇਤਾ ਹਨ, ਜੋ ਦਿਨ ਰਾਤ ਤੁਹਾਡੇ ਲਈ ਸਮਰਪਿਤ ਹਨ। ਭਾਜਪਾ ਨੇ ਹਰਿਆਣਾ ਦੀ ਖ਼ੁਸ਼ਹਾਲੀ ਤੇ ਤਰੱਕੀ ਨੂੰ ਖੋਹ ਲਿਆ ਹੈ, ਹਰ ਥਾਂ ’ਤੇ ਘੁਟਾਲੇ ਹੋ ਰਹੇ ਹਨ, ਅਜਿਹੇ ਵਿਚ ਨੌਜਵਾਨ ਕਿਥੇ ਜਾਣ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ