JALANDHAR WEATHER

ਪਿੰਡ ਮੁਬਾਰਕਪੁਰ ਬਾਉਲੀ ਵਿਖੇ ਸਰਬਸੰਮਤੀ ਨਾਲ ਕੀਤੀ ਪੰਚਾਇਤੀ ਚੋਣ

ਭੁਲੱਥ, 28 ਸਤੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਮੁਬਾਰਕਪੁਰ ਬੋਲੀ ਦੇ ਲੋਕਾਂ ਵਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਗਈ। ਪੰਚਾਇਤੀ ਚੋਣ ਦੌਰਾਨ ਧੀਰਜ ਸਿੰਘ ਨੂੰ ਸਰਪੰਚ, ਬਲਦੇਵ ਸਿੰਘ ਮੈਂਬਰ ਪੰਚਾਇਤ, ਅਰਵਿੰਦਰ ਕੌਰ ਮੈਂਬਰ ਪੰਚਾਇਤ, ਰੁਪਿੰਦਰ ਸਿੰਘ ਮੈਂਬਰ ਪੰਚਾਇਤ ਤੇ ਬਲਜਿੰਦਰ ਕੌਰ ਮੈਂਬਰ ਪੰਚਾਇਤ ਚੁਣਿਆ ਗਿਆ । ਇਸ ਮੌਕੇ ਸਰਪੰਚ ਧੀਰਜ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਪਿੰਡ ਦੇ ਵਿਕਾਸ ਦੇ ਕੰਮ ਰੁਕੇ ਹੋਏ ਹਨ, ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਪਿੰਡ ਦੇ ਹਰੇਕ ਵਿਅਕਤੀ ਨਾਲ ਲੋੜ ਪੈਣ ’ਤੇ ਚੱਟਾਨ ਵਾਂਗੂ ਖੜਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ