JALANDHAR WEATHER

ਪੰਜਾਬੀ ਗਾਇਕਾਂ ਦੀ ਘੱਟ ਸਕਦੀ ਹੈ ਸੁਰੱਖਿਆ- ਸੂਤਰ

ਚੰਡੀਗੜ੍ਹ, 28 ਸਤੰਬਰ- ਪੰਜਾਬੀ ਗਾਇਕਾਂ ਨੂੰ ਮਿਲੀ ਸੁਰੱਖਿਆ ਨੂੰ ਲੈ ਕੇ ਡੀ.ਜੀ.ਪੀ. ਪੰਜਾਬ ਨੇ ਸਿਕਉਰਿਟੀ ਰਿਵਿਊ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਜੀ.ਪੀ. ਵਲੋਂ ਗਾਇਕਾਂ ਦੀ ਸੁਰੱਖਿਆ ਘਟਾਈ ਜਾ ਸਕਦੀ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਜਲਦ ਹੀ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਕਿਸੇ ਪੰਜਾਬੀ ਗਾਇਕ ਨੂੰ ਆਪਣੀ ਜਾਨ ਦਾ ਖ਼ਤਰਾ ਹੋਣ ਦੇ ਚੱਲਦਿਆਂ ਵੱਧ ਸੁਰੱਖਿਆ ਦੀ ਜ਼ਰੂਰਤ ਹੈ ਤਾਂ ਉਹ ਆਪਣੇ ਪੈਸਿਆਂ ਨਾਲ ਸੁਰੱਖਿਆ ਵਧਾਉਣ ਲਈ ਮੰਗ ਕਰ ਸਕਦਾ ਹੈ। ਅਜਿਹੇ ਵਿਚ ਪੰਜਾਬ ਪੁਲਿਸ ਦੀ ਸਿਕਉਰਿਟੀ ਲਈ ਗਾਇਕ ਨੂੰ 6 ਮਹੀਨੇ ਦੀ ਅਗਾਂਊ (ਐਡਵਾਂਸ) ਫ਼ੀਸ ਜਮ੍ਹਾ ਕਰਵਾਉਣੀ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ