JALANDHAR WEATHER

ਬਲਾਕ ਚੋਗਾਵਾਂ ਦੇ ਪਿੰਡ ਕੋਟਲੀ ਦੌਸੰਧੀ ਵਿਖੇ ਸਰਬ ਸੰਮਤੀ ਨਾਲ ਹੋਈ ਸਰਪੰਚ ਤੇ ਪੰਚਾਂ ਦੀ ਚੋਣ

ਚੋਗਾਵਾਂ, 28 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਕੋਟਲੀ ਦੌਸੰਧੀ ਦੇ ਲੋਕਾਂ ਨੇ ਏਕੇ ਦਾ ਸਬੂਤ ਦਿੰਦਿਆਂ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦਿਆਂ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣ ਕੇ ਪਿੰਡ ਵਾਸੀਆਂ ਲਈ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਧੜੇਬੰਦੀ ਤੋਂ ਉੱਪਰ ਉੱਠ ਕੇ ਇਸ ਚੋਣ ਵਿਚ ਤਰਸੇਮ ਸਿੰਘ ਨੂੰ ਪਿੰਡ ਦਾ ਸਰਪੰਚ, ਗੁਰਮੇਲ ਸਿੰਘ, ਰਤਨ ਸਿੰਘ, ਸੱਤਾ ਸਿੰਘ, ਪਾਲਾ ਸਿੰਘ ਨੂੰ ਸਰਬ ਸੰਮਤੀ ਨਾਲ ਪੰਚ ਚੁਣ ਲਿਆ ਗਿਆ। ਹਲਕੇ ਵਿਚ ਸਰਬ ਸੰਮਤੀ ਨਾਲ ਪਲੇਠੀ ਹੋਈ ਇਸ ਚੋਣ ਦੀ ਸਹਾਰਨਾ ਕੀਤੀ ਜਾ ਰਹੀ ਹੈ। ਸਰਬ ਸੰਮਤੀ ਨਾਲ ਚੁਣੇ ਪਿੰਡ ਦੇ ਸਰਪੰਚ ਤਰਸੇਮ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਅਸੀਂ ਪਿੰਡ ਦੀ ਬਿਹਤਰੀ ਲਈ ਇਹ ਪਹਿਲ ਕਦਮੀ ਕੀਤੀ ਹੈ। ਸਰਕਾਰ ਵਲੋਂ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ, ਸਰਕਾਰੀ ਹਸਪਤਾਲ ਜਾਂ ਸਟੇਡੀਅਮ ਦੇਣ ਦਾ ਐਲਾਨ ਕੀਤਾ ਗਿਆ ਹੈ। ਅਸੀਂ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਸ ਗਰਾਂਟ ਨੂੰ ਪਿੰਡ ਦੀ ਬਿਹਤਰੀ ਦੇ ਕੰਮ ਲਈ ਲਗਾਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ